ਸੰਗਰੂਰ: ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਇੱਕ ਰਾਹਤ ਭਰੀ ਖਬਰ ਹੈ। ਇੱਥੇ ਇੱਕ 55 ਸਾਲਾ ਬਜ਼ੁਰਗ ਕੋਰੋਨਾਵਾਇਰਸ ਖਿਲਾਫ ਜੰਗ ਜਿੱਤ ਕਿ ਸਿਹਤਯਾਬ ਹੋ ਗਿਆ ਹੈ। ਅਮਰਜੀਤ ਸਿੰਘ ਹੁਣ ਸਿਹਤਮੰਦ ਹੈ ਇਸ ਲਈ ਡਾਕਟਰਾਂ ਨੇ ਉਸਨੂੰ ਛੁੱਟੀ ਦੇ ਦਿੱਤੀ ਹੈ।

ਅਮਰਜੀਤ ਦਾ ਇਲਾਜ ਸੰਗਰੂਰ ਹਸਪਤਾਲ 'ਚ ਹੋਇਆ ਹੈ। ਡਾਕਟਰਾਂ ਮੁਤਾਬਕ ਅਮਰਜੀਤ ਦੇ ਸਾਰੇ ਟੈਸਟ ਨੈਗੇਟਿਵ ਆਏ ਹਨ। ਸੰਗਰੂਰ 'ਚ ਇੱਕ ਹੋਰ ਕੋਰੋਨਾ ਮਰੀਜ਼ ਸਿਹਤਯਾਬ ਹੋਇਆ ਹੈ।ਉਸਨੂੰ ਵੀ ਕੱਲ ਨੂੰ ਛੁੱਟੀ ਮਿਲ ਜਾਵੇਗੀ।

ਅਮਰਜੀਤ 9 ਅਪ੍ਰੈਲ ਨੂੰ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤਾ ਗਿਆ ਸੀ। ਉਸਦੀਆਂ ਦੋਨੋਂ ਟੈਸਟ ਰਿਪੋਰਟਾਂ ਨਕਾਰਾਤਮਕ ਆਈਆਂ ਹਨ।