ਜਲੰਧਰ: ਪੰਜਾਬ ਸਰਕਾਰ ਵੱਲੋਂ ਕੋਵਿਡ ਦੇ RT-PCR ਟੈਸਟ ਦੇ ਰੇਟ ਤੈਅ ਕੀਤੇ ਜਾਣ ਦੇ ਬਾਵਜੂਦ ਪ੍ਰਾਈਵੇਟ ਹਸਪਤਾਲ ਅਤੇ ਲੈਬਸ ਆਪਣੀ ਮਰਜ਼ੀ ਦੇ ਵਾਧੂ ਰੇਟ ਲੋਕਾਂ ਤੋਂ ਵਸੂਲ ਰਹੇ ਹਨ।ਰਾਜ ਸਰਕਾਰ ਨੇ RT-PCR ਟੈਸਟ ਦੀ ਕੀਮਤ 450 ਰੁਪਏ ਅਤੇ ਰੈਪਿਡ ਐਨਟੀਜਨ ਟੈਸਟ ਦੀ ਕੀਮਤ 300 ਰੁਪਏ ਤੈਅ ਕੀਤੀ ਹੈ।ਬਾਵਜੂਦ ਇਸ ਦੇ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ 900 ਤੋਂ 1200 ਰੁਪਏ ਤੱਕ RT-PCR ਟੈਸਟ ਲਈ ਵਸੂਲ ਰਹੇ ਹਨ।


ਇਸ ਤੋਂ ਇਲਾਵਾ ਜੇ ਸੈਂਪਲ ਘਰ ਤੋਂ ਲੈਣ ਲਈ ਕਿਹਾ ਜਾਵੇ ਤਾਂ 800 ਰੁਪਏ ਤੋਂ 1500 ਰੁਪਏ ਵਸੂਲੇ ਜਾ ਰਹੇ ਹਨ।ਜਲੰਧਰ ਦੇ ਕਈ ਹਸਪਤਾਲ RT-PCR ਟੈਸਟ ਲਈ 900 ਰੁਪਏ ਵਸੂਲ ਰਹੇ ਹਨ।ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੇ ਜਾਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਬੰਧਿਤ ਹਸਪਤਾਲਾਂ ਅਤੇ ਲੈਬਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।ਡਿਪਟੀ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ।