ਨਿੱਜੀ ਹਸਪਤਾਲਾਂ ਤੇ ਸ਼ਿਕੰਜਾ ਕੱਸੇਗੀ ਸਰਕਾਰ, ਕੋਰੋਨਾ ਦੇ ਇਲਾਜ ਲਈ ਵਾਧੂ ਪੈਸੇ ਵਸੂਲਣ ਤੇ ਲੱਗੇਗੀ ਰੋਕ

ਏਬੀਪੀ ਸਾਂਝਾ Updated at: 20 Jun 2020 03:28 PM (IST)

ਕੋਰੋਨਾਵਾਇਰਸ ਮਹਾਮਾਰੀ 'ਚ ਨਿੱਜੀ ਹਸਪਤਾਲਾਂ ਵਲੋਂ ਕੀਤੀ ਜਾ ਰਹੀ ਮੰਨ ਮਾਨੀ ਤੇ ਹੁਣ ਪੰਜਾਬ ਸਰਕਾਰ ਸ਼ਿਕੰਜਾ ਕੱਸੇਗੀ।

NEXT PREV
ਅੰਮ੍ਰਿਤਸਰ: ਕੋਰੋਨਾਵਾਇਰਸ ਮਹਾਮਾਰੀ 'ਚ ਨਿੱਜੀ ਹਸਪਤਾਲਾਂ ਵਲੋਂ ਕੀਤੀ ਜਾ ਰਹੀ ਮਨ ਮਾਨੀ ਤੇ ਹੁਣ ਪੰਜਾਬ ਸਰਕਾਰ ਸ਼ਿਕੰਜਾ ਕੱਸੇਗੀ।
ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਹੁਣ ਰੇਟ ਤੈਅ ਕੀਤੇ ਜਾਣਗੇ।

ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜਾਣਕਾਰੀ ਦਿੰਦਿਆਂ ਕਿਹਾ,

ਨਿੱਜੀ ਹਸਪਤਾਲਾਂ ਦੇ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਕੋਲੋਂ ਵਾਧੂ ਪੈਸੇ ਵਸੂਲੇ ਜਾ ਰਹੇ ਹਨ।ਸਰਕਾਰ ਦੇ ਧਿਆਨ 'ਚ ਮਾਮਲਾ ਆਉਣ ਤੇ ਹੁਣ ਇਸ ਬਿਮਾਰੀ ਦੇ ਇਲਾਜ ਲਈ ਰੇਟ ਤੈਅ ਕੀਤੇ ਜਾਣਗੇ।ਸੋਮਵਾਰ ਨੂੰ ਮੁੱਖ ਮੰਤਰੀ ਦੀ ਅਗਵਾਈ ਵਿੱਚ ਹੋਣ ਵਾਲੀ ਮੀਟਿੰਗ ਦੌਰਾਨ ਇਸ ਸਬੰਧੀ ਕੋਈ ਵੱਡਾ ਫ਼ੈਸਲਾ ਲਿਆ ਜਾ ਸਕਦਾ।-


ਅੰਮ੍ਰਿਤਸਰ 'ਚ ਲਗਾਤਾਰ ਵੱਧ ਰਹੇ ਕੋਰੋਨਾਵਾਇਰਸ ਦੇ ਕੇਸਾਂ ਤੋਂ ਚਿੰਤਤ ਕੈਬਨਿਟ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਸ਼ਹਿਰ 'ਚ ਅਗਲੀ ਪਲਾਨਿੰਗ ਸਬੰਧੀ ਅੱਜ ਮੀਟਿੰਗ ਕੀਤੀ।

ਕੋਰੋਨਾਵਾਇਰਸ ਤੋਂ ਬਚਣ ਦੇ ਲਈ ਅੰਮ੍ਰਿਤਸਰ ਪੁਲੀਸ ਵੱਲੋਂ ਵੀ ਸ਼ਹਿਰ ਦੇ ਵਿੱਚ ਮਿਸ਼ਨ ਫਤਿਹ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੁਲੀਸ ਨੇ ਸ਼ਹਿਰ ਵਾਸੀਆਂ ਨੂੰ ਵੀ ਬਚਾਉਣਾ ਹੈ ਤੇ ਖੁਦ ਵੀ ਆਪਣਾ ਖਿਆਲ ਰੱਖਣਾ ਹੈ। ਇਸ ਮੁਹਿੰਮ ਦੀ ਸਾਰੇ ਪਾਲਣਾ ਕਰਨ।

ਇਹ ਵੀ ਪੜ੍ਹੋ:ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2024.ABP Network Private Limited. All rights reserved.