ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਛਿੜੀ ਤਿੱਖੀ ਬਿਆਨਬਾਜ਼ੀ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਸ਼ੱਕ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਦਿੱਤੇ ਗਏ ਗੁਗਲੀ ਤੇ ਚਾਲ ਦੇ ਬਿਆਨ ਹਾਲਤ ਨੂੰ ਸ਼ੱਕੀ ਬਣਾਉਂਦੇ ਹਨ।
ਬਾਜਵਾ ਨੇ ਕਿਹਾ ਕਿ ਇਮਰਾਨ ਖਾਨ ਦੇ ਹੱਥ ਵੱਸ ਕੁਝ ਨਹੀਂ। ਪਾਕਿਸਤਾਨੀ ਫ਼ੌਜ ਦੇ ਰਾਹ 'ਤੇ ਚੱਲਦਾ ਹੈ। ਉਂਝ ਬਾਜਵਾ ਨੇ ਆਸ ਦੀ ਕਿਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਆਸ ਕਰਦੇ ਹਾਂ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੋਈ ਵੀ ਚਾਲ ਨਹੀਂ ਖੇਡੇਗਾ ਤਾਂ ਕਿ ਲਾਂਘਾ ਖੁੱਲ੍ਹ ਸਕੇ।
ਬਾਜਵਾ ਨੇ ਕਿਹਾ ਕਿ ਇਨ੍ਹਾਂ ਬਿਆਨਾਂ ਤੋਂ ਬਾਅਦ ਇਹੀ ਲੱਗਦਾ ਹੈ ਕਿ ਕਰਤਾਰਪੁਰ ਲਾਂਘਾ ਸ਼ਾਇਦ ਹੀ ਖੁੱਲ੍ਹ ਪਾਏ। ਉਨ੍ਹਾਂ ਕਿਹਾ ਕਿ ਆਰਮੀ ਦੇ ਜਨਰਲ ਬਾਜਵਾ ਜੋ ਕਹਿੰਦੇ ਹਨ, ਇਮਰਾਨ ਖਾਨ ਉਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਆਏ ਬਿਆਨਾਂ ਦਾ ਜਵਾਬ ਭਾਰਤ ਦੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਹੀ ਦੇਣਗੇ।