ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੇ ਹਲਕੇ ਦੇ ਕੌਂਸਲਰ ਤੇ ਸਮਰਥਕ ਪਹੁੰਚ ਰਹੇ ਹਨ। ਬੀਤੀ ਸ਼ਾਮ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇੱਥੇ ਹੈਰਾਨੀਜਨਕ ਗੱਲ ਪਤਾ ਲੱਗੀ ਹੈ ਕਿ ਸਿੱਧੂ ਦੇ ਹੱਕ ਵਿੱਚ ਸਥਾਨਕ ਕਾਂਗਰਸੀ ਕੌਂਸਲਰਾਂ ਨੇ ਵੀ ਆਪਣੇ ਅਸਤੀਫ਼ੇ ਤਿਆਰ ਕਰ ਲਏ ਸਨ ਪਰ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਅਸਤੀਫ਼ੇ ਦੇਣ ਤੋਂ ਰੋਕ ਲਿਆ।
ਨਵਜੋਤ ਸਿੰਘ ਸਿੱਧੂ ਦੇ ਹਲਕੇ ਦੇ ਕੌਂਸਲਰਾਂ ਦਮਨਜੀਤ ਸਿੰਘ ਤੇ ਸ਼ੈਲੇਂਦਰ ਸਿੰਘ ਸ਼ੈਲੀ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਸਿੱਧੂ ਦੇ ਸਮਰਥਕ ਤੇ ਉਨ੍ਹਾਂ ਦੇ ਹਲਕੇ ਦੇ ਕੌਂਸਲਰ ਉਨ੍ਹਾਂ ਵੱਲੋਂ ਅਸਤੀਫ਼ਾ ਦਿੱਤੇ ਜਾਣ 'ਤੇ ਉਦਾਸ ਜ਼ਰੂਰ ਸਨ ਪਰ ਉਨ੍ਹਾਂ ਦੀ ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਉਦਾਸੀ ਦੂਰ ਹੋ ਗਈ। ਕੌਂਸਲਰ ਦਮਨਜੀਤ ਨੇ ਇਹ ਵੀ ਇੰਕਸ਼ਾਫ ਕੀਤਾ ਕਿ ਕੱਲ੍ਹ ਸਾਰੇ ਕੌਂਸਲਰਾਂ ਨੇ ਨਵਜੋਤ ਸਿੱਧੂ ਨੂੰ ਮਿਲ ਕੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ।
ਕੌਂਸਲਰਾਂ ਨੇ ਸਿੱਧੂ ਨੂੰ ਕਿਹਾ ਸੀ ਕਿ ਜੇਕਰ ਉਹ ਮੰਤਰੀ ਨਹੀਂ ਰਹੇ ਤਾਂ ਫਿਰ ਉਹ ਵੀ ਕੌਂਸਲਰ ਵਜੋਂ ਕੰਮ ਨਹੀਂ ਕਰਨਗੇ ਪਰ ਨਵਜੋਤ ਸਿੱਧੂ ਨੇ ਉਨ੍ਹਾਂ ਦੇ ਅਸਤੀਫ਼ੇ ਪਾੜ ਦਿੱਤੇ ਤੇ ਕਿਹਾ ਕਿ ਕੌਂਸਲਰਾਂ ਨੂੰ ਜਨਤਾ ਨੇ ਸੇਵਾ ਲਈ ਚੁਣਿਆ ਹੈ ਤੇ ਅਸੀਂ ਸਾਰੇ ਜਨਤਾ ਦੇ ਸੇਵਕ ਹਾਂ ਤੇ ਪਹਿਲਾਂ ਨਾਲੋਂ ਵੱਧ ਸੇਵਾ ਕਰਾਂਗੇ।
ਕੌਂਸਲਰਾਂ ਮੁਤਾਬਕ ਨਵਜੋਤ ਸਿੱਧੂ ਤਿੰਨ ਦਿਨ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਆਪਣੇ ਹਲਕੇ ਵਿੱਚ ਵਿਚਾਰਿਆ ਕਰਨਗੇ ਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਕਰਨਗੇ। ਬਾਕੀ ਸਮਾਂ ਆਪਣੇ ਦਫਤਰ 'ਚ ਬਹਿ ਕੇ ਕਾਂਗਰਸੀ ਵਰਕਰਾਂ ਦੀਆਂ ਸਮੱਸਿਆਵਾਂ ਸੁਣਨਗੇ। ਅੱਜ ਸਿੱਧੂ ਦੇ ਹਲਕੇ ਦੇ ਕੌਂਸਲਰ ਤੇ ਸਮਰਥਕ ਪਹਿਲਾਂ ਨਾਲੋਂ ਜ਼ਿਆਦਾ ਗਿਣਤੀ ਵਿੱਚ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਲਈ ਪੁੱਜ ਰਹੇ ਹਨ।
ਸਿੱਧੂ ਦੇ ਪੱਖ 'ਚ ਤਿਆਰ ਸੀ ਕਈ ਕਾਂਗਰਸੀਆਂ ਦੇ ਅਸਤੀਫ਼ੇ, ਪਰ ਫਿਰ ਹੋਇਆ ਕੁਝ ਇੰਝ
ਏਬੀਪੀ ਸਾਂਝਾ
Updated at:
24 Jul 2019 01:46 PM (IST)
ਕੌਂਸਲਰਾਂ ਨੇ ਸਿੱਧੂ ਨੂੰ ਕਿਹਾ ਸੀ ਕਿ ਜੇਕਰ ਉਹ ਮੰਤਰੀ ਨਹੀਂ ਰਹੇ ਤਾਂ ਫਿਰ ਉਹ ਵੀ ਕੌਂਸਲਰ ਵਜੋਂ ਕੰਮ ਨਹੀਂ ਕਰਨਗੇ ਪਰ ਨਵਜੋਤ ਸਿੱਧੂ ਨੇ ਉਨ੍ਹਾਂ ਦੇ ਅਸਤੀਫ਼ੇ ਪਾੜ ਦਿੱਤੇ ਤੇ ਕਿਹਾ ਕਿ ਕੌਂਸਲਰਾਂ ਨੂੰ ਜਨਤਾ ਨੇ ਸੇਵਾ ਲਈ ਚੁਣਿਆ ਹੈ ਤੇ ਅਸੀਂ ਸਾਰੇ ਜਨਤਾ ਦੇ ਸੇਵਕ ਹਾਂ ਤੇ ਪਹਿਲਾਂ ਨਾਲੋਂ ਵੱਧ ਸੇਵਾ ਕਰਾਂਗੇ।
- - - - - - - - - Advertisement - - - - - - - - -