ਬਲਾਤਕਾਰੀ ਬਾਬੇ ਨੂੰ ਸਜ਼ਾ ਸੁਣਾਉਣ ਲਈ ਜੇਲ੍ਹ ਅੰਦਰ ਹੀ ਲੱਗੇਗੀ ਅਦਾਲਤ
ਏਬੀਪੀ ਸਾਂਝਾ | 26 Aug 2017 04:23 PM (IST)
ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਰੋਹਤਕ ਜੇਲ੍ਹ 'ਚ ਹੀ ਸਜ਼ਾ ਸਣਾਉਣ ਦਾ ਫੈਸਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਰਾਮ ਰਹੀਮ ਨੂੰ 25 ਅਗਸਤ ਨੂੰ ਪੰਜਕੁਲਾ ਦੀ ਸੀਬੀਆਈ ਕੋਰਟ ਵੱਲੋਂ ਸਾਧਵੀ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਸੀ। ਜਿਸ ਉਪਰੰਤ ਕੋਰਟ ਨੇ 28 ਅਗਸਤ ਨੂੰ ਸਜ਼ਾ ਸਣਾਉਣ ਦਾ ਦਿਨ ਰੱਖਿਆ ਗਿਆ ਸੀ। ਪਹਿਲਾਂ ਇਸ ਦਿਨ ਸਜ਼ਾ ਵੀਡੀਓ ਕਾਨਫਰੰਸ ਜ਼ਰੀਏ ਸਜ਼ਾ ਸੁਣਾਏ ਜਾਣ ਬਾਰੇ ਚਰਚਾ ਸੀ ਪਰ ਉਹ ਕੋਰਟ ਨੇ ਫੈਸਲਾ ਕੀਤਾ ਹੈ ਕਿ ਰੋਹਤਕ ਜੇਲ੍ਹ ਅੰਦਰ ਹੀ ਸੀਬੀਆਈ ਕੋਰਟ ਲੱਗੇਗੀ। ਸਜ਼ਾ ਸਣਾਉਣ ਵਾਲੇ ਜੱਜ ਨੂੰ ਵਿਸ਼ੇਸ਼ ਸੁਰੱਖਿਆ ਨਾਲ ਹੈਲੀਕਾਪਟਰ ਰਾਹੀਂ ਰੋਹਤਕ ਜੇਲ੍ਹ 'ਚ ਲੈ ਕੇ ਜਾਇਆ ਜਾਵੇਗਾ।