ਮੁਕਤਸਰ: ਦਲੀਪ ਸਿੰਘ ਰਾਣਾ ਉਰਫ ਦੀ ਗ੍ਰੇਟ ਖਲੀ ਦੀ ਬਾਇਓਗ੍ਰਾਫੀ ਲਿਖਣ ਵਾਲੇ ਵਨੀਤ ਕੇ ਬਾਂਸਲ ਨੇ ਖਲੀ 'ਤੇ ਗਿਦੜਬਾਹਾ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ। ਬਾਂਸਲ ਨੇ ਦੱਸਿਆ ਕਿ ਉਨ੍ਹਾਂ 'ਦ ਮੈਨ ਹੂ ਬਿਕਮ ਖਲੀ' ਦੇ ਨਾਂ ਤੋਂ ਗ੍ਰੇਟ ਖਲੀ ਦੀ ਬਾਇਓਗ੍ਰਾਫੀ ਲਿਖੀ ਸੀ। ਜਨਵਰੀ 2017 ਵਿੱਚ ਲਾਂਚ ਹੋਈ ਇਹ ਕਿਤਾਬ ਭਾਰਤ ਦੀਆਂ ਟਾਪ-10 ਬਾਇਓਗ੍ਰਾਫੀਆਂ ਵਿੱਚੋਂ ਇੱਕ ਰਹੀ। ਬਾਂਸਲ ਮੁਤਾਬਕ ਬਾਇਓਗ੍ਰਾਫੀ ਲਿਖਣ ਤੋਂ ਪਹਿਲਾਂ ਉਨ੍ਹਾਂ ਦਾ ਖਲੀ ਨਾਲ ਲੀਗਲ ਐਗਰੀਮੈਂਟ ਹੋਇਆ ਸੀ। ਐਗਰੀਮੈਂਟ ਤਹਿਤ ਕਿਤਾਬ ਤੋਂ ਹੋਣ ਵਾਲੀ ਕਮਾਈ ਦਾ 30 ਫੀਸਦੀ ਹਿੱਸਾ ਖਲੀ ਨੇ ਉਨ੍ਹਾਂ ਨੂੰ ਦੇਣਾ ਸੀ। ਖਲੀ ਇਸ ਤਹਿਤ ਪੈਸੇ ਦਿੰਦੇ ਵੀ ਰਹੇ। ਇਸੇ ਵਿਚਾਲੇ ਖਲੀ ਨੇ ਉਨ੍ਹਾਂ ਨੂੰ ਬਿਨਾ ਦੱਸੇ ਕਿਤਾਬ ਦੇ ਰਾਈਟਸ ਫੋਕਸ ਸਟਾਰ ਸਟੂਡੀਓ ਨੂੰ ਵੇਚ ਦਿੱਤੇ। ਬਾਂਸਲ ਨੇ ਦੱਸਿਆ ਕਿ ਇਸ ਬਾਰੇ ਜਦ ਖਲੀ ਨਾਲ ਗੱਲ ਕੀਤੀ ਤਾਂ ਉਹ ਟਾਲਣ ਲੱਗ ਪਏ। ਇਸ ਲਈ ਕੋਰਟ ਰਾਹੀਂ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਪਰ ਕੋਈ ਜਵਾਬ ਨਾ ਆਇਆ। ਇਸ ਤੋਂ ਬਾਅਦ ਗਿਦੜਬਾਹਾ ਕੋਰਟ ਨੇ ਖਲੀ ਨੂੰ 2 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ।