ਲੁਧਿਆਣਾ: ਇੱਕ ਕਾਰੋਬਾਰੀ ਦੀ ਦਿਨ-ਦਿਹਾੜੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਸੁਨੀਲ ਕੁਮਾਰ ਅੱਜ ਸਵੇਰੇ ਆਪਣੇ ਜਾਣਕਾਰ ਨੂੰ ਮਿਲ ਕੇ ਵਾਪਸ ਮੋਟਰ ਸਾਈਕਲ ਉੱਤੇ ਆਪਣੇ ਘਰ ਜਾ ਰਿਹਾ ਸੀ।
ਅਚਾਨਕ ਸਮਰਾਲਾ ਚੌਕ ਨੇੜੇ ਫਲਾਈ ਓਵਰ ਦੇ ਹੇਠਾਂ ਉਸ ਉੱਤੇ ਦੋ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਉੱਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸੁਨੀਲ ਦੇ ਸਿਰ ਤੇ ਹੱਥ ਉੱਤੇ ਵਾਰ ਕੀਤਾ ਜਿਸ ਕਾਰਨ ਉਹ ਮੋਟਰਸਾਈਕਲ ਤੋਂ ਸੜਕ ਉੱਤੇ ਡਿੱਗ ਗਿਆ।
ਸੁਨੀਲ ਨੂੰ ਮਰਿਆ ਹੋਇਆ ਸਮਝ ਕੇ ਹਮਲਾਵਰ ਫ਼ਰਾਰ ਹੋ ਗਏ ਪਰ ਸੁਨੀਲ ਗੰਭੀਰ ਰੂਪ ਵਿੱਚ ਜ਼ਖਮੀ 45 ਮਿੰਟ ਤੱਕ ਸੜਕ ਉੱਤੇ ਤੜਫ਼ਦਾ ਰਿਹਾ ਪਰ ਉੱਥੇ ਮੌਜੂਦ ਪੁਲਿਸ ਹੱਦਬੰਦੀ ਨੂੰ ਲੈ ਕੇ ਆਪਸ ਵਿੱਚ ਉਲਝਦੀ ਰਹੀ। ਜਿਸ ਤੋਂ ਬਾਅਦ ਕੁਝ ਰਾਹਗੀਰਾਂ ਨੇ ਸੁਨੀਲ ਨੂੰ ਹਸਪਤਾਲ ਪਹੁੰਚਿਆ ਜਿੱਥੇ ਉਸ ਦੀ ਮੌਤ ਹੋ ਗਈ।