ਮੁਕਤਸਰ: ਮੋਟਰਸਾਈਕਲ ਚੋਰੀ ਦੇ ਸ਼ੱਕ 'ਚ ਭੀੜ ਨੇ ਨੌਜਵਾਨ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿਤਾ। ਕੁੱਟਣ ਤੋਂ ਬਾਅਦ ਇਸ ਨੌਜਵਾਨ ਦੀਆਂ ਤਸਵੀਰਾ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ। ਲੋਕਾਂ ਨੂੰ ਸ਼ੱਕ ਸੀ ਕਿ ਕੁਝ ਦਿਨ ਪਹਿਲਾਂ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਤੇ ਉਹ ਚੋਰੀ ਇਸ ਨੌਜਵਾਨ ਨੇ ਕੀਤੀ।

ਬਾਅਦ 'ਚ ਪਤਾ ਲੱਗਿਆ ਕਿ ਚੋਰੀ ਇਸ ਪੀੜਤ ਵਿਅਕਤੀ ਨੇ ਨਹੀਂ ਕੀਤੀ ਸੀ। ਭੀੜ ਨੇ ਬਗੈਰ ਕੁਝ ਸੋਚੇ-ਸਮਝੇ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਸੰਬਧੀ ਜਦੋਂ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੁਲਿਸ ਕਾਰਵਾਈ ਕਰੇਗੀ ਪਰ ਇਸ ਸਬੰਧੀ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਕਰਵਾਈ ਹੈ।