ਚੰਡੀਗੜ੍ਹ: ਪੰਜਾਬ ਸਰਕਾਰ ਨੇ ਕਰਫਿਊ ਨੂੰ ਲੈ ਕਿ ਲੋਕਾਂ ਨੂੰ ਭੰਬਲਭੁਸੇ 'ਚ ਪਾ ਦਿੱਤਾ ਹੈ। ਸਰਕਾਰ ਨੇ ਕਰਫਿਊ ਦੀ ਮਿਆਦ ਵਧਾਉਣ ਨੂੰ ਲੈ ਕਿ ਜਾਰੀ ਕੀਤੀ ਗਈ ਚਿੱਠੀ ਵਾਪਸ ਲੈ ਲਈ ਹੈ। ਇਸ ਚਿੱਠੀ ਦੇ ਅੱਠਵੇ ਨੰਬਰ ਤੇ ਕਰਫਿਊ ਨੂੰ 30 ਅਪ੍ਰੈਲ ਤੱਕ ਵਧਾਏ ਜਾਣ ਦੀ ਗੱਲ ਕੀਤੀ ਗਈ ਸੀ ਪਰ ਹੁਣ ਮੁੱਖ ਮੰਤਰੀ ਦਫ਼ਤਰ ਨੇ ਇਸ ਚਿੱਠੀ ਨੂੰ ਵਾਪਸ ਲੈ ਲਿਆ ਹੈ ਤੇ ਕਰਫਿਊ ਵਧਾਏ ਜਾਣ ਦੇ ਫੈਸਲੇ ਤੋਂ ਇਨਕਾਰ ਕਰ ਦਿੱਤਾ ਹੈ।


ਫਿਲਹਾਲ ਕਰਫਿਊ ਦੀ ਮਿਆਦ ਵਧਣ ਸਬੰਧੀ ਸਰਕਾਰ ਨੇ ਕੋਈ ਵੀ ਫੈਸਲਾ ਨਹੀਂ ਲਿਆ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਕਰਫਿਊ ਲਾਉਣ ਦਾ ਫੈਸਲਾ ਕੀਤਾ ਸੀ। ਦੱਸ ਦਈਏ ਕਿ ਸੂਬੇ 'ਚ ਕਰਫਿਊ 14 ਅਪ੍ਰੈਲ ਤਕ ਜਾਰੀ ਰਹੇਗਾ ਤੇ ਇਸ ਨੂੰ ਸਰਕਾਰ ਅੱਗੇ ਵਧਾ ਸਕਦੀ ਹੈ ਪਰ ਇਸ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ।



ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ ਚੱਲੀ ਗਈ ਹੈ।ਉਂਝ ਇਸ ਦੌਰਾਨ ਸਰਕਾਰ ਵੱਲੋਂ ਕੁਝ ਖੇਤਰਾਂ ਵਿੱਚ ਰਾਹਤ ਦੇਣ ਦੀ ਸੰਭਾਵਨਾ ਹੈ। ਖਾਸਕਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਾਸ ਜਾਰੀ ਕਰਕੇ ਉਨ੍ਹਾਂ ਨੂੰ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਕੁਝ ਉਦਯੋਗਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ।