Punjab news: ਕਿਸਾਨ ਜਥੇਬੰਦੀ ਡਕੌਂਦਾ ਦਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਉੱਥੇ ਹੀ ਹੁਣ ਡਕੌਂਦਾ ਜਥੇਬੰਦੀ ਵਿਚੋਂ ਸੂਬਾ ਆਗੂ ਮਨਜੀਤ ਧਨੇਰ ਸਮੇਤ ਵੱਡੇ ਆਗੂ ਨੂੰ ਜਥੇਬੰਦੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ। ਮਾਨਸਾ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਇਨ੍ਹਾਂ ਲੋਕਾਂ ਨਾਲ ਜਥੇਬੰਦੀ ਦਾ ਕੋਈ ਸਬੰਧ ਨਹੀਂ ਹੈ।


ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਆਪਣੀ ਜਥੇਬੰਦੀ ਵਿੱਚ ਚੱਲ ਰਹੇ ਵਾਦ -ਵਿਵਾਦ ਤੋਂ ਬਾਅਦ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਜਥੇਬੰਦੀ ਦੇ ਵੱਡੇ ਸੂਬਾ ਆਗੂਆਂ ਨੂੰ ਜਥੇਬੰਦੀ ਵਿਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ।


ਉਨ੍ਹਾਂ ਦੱਸਿਆ ਬਠਿੰਡਾ ਨਾਲ ਸਬੰਧਤ ਗੁਰਦੀਪ ਸਿੰਘ ਰਾਮਪੁਰਾ ਸੂਬਾ ਮੀਤ ਪ੍ਰਧਾਨ ਤੇ ਜਿਲ੍ਹਾ ਜਰਨਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ ਜੋ ਸੂਬਾ ਕਮੇਟੀ ਦੇ ਫੈਸਲਿਆਂ ਨੂੰ ਅਣਗੌਲਿਆ ਕਰ ਮਨਮਰਜ਼ੀਆਂ ਕਰ ਰਹੇ ਸੀ ਜਿਸ ਦੀ ਮਿਸਾਲ ਬਠਿੰਡਾ ਦੀ ਕਮੇਟੀ ਨੂੰ ਭੰਗ ਕਰ ਬਲਵਿੰਦਰ ਸਿੰਘ ਜੇਠੂਕੇ ਖੁਦ ਪ੍ਰਧਾਨ ਬਣ ਗਿਆ ਸੀ।


ਇਸ ਦੇ ਚਲਦਿਆਂ ਉਨ੍ਹਾ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਹਿਬ ਸਿੰਘ ਬਡਬਰ ਤੇ ਬਾਬੂ ਸਿੰਘ ਖੁੱਡੀਕਲਾ ਜੋ ਵਿਵਾਦਿਤ ਪੋਸਟਾਂ ਪਾਉਣ ਦੇ ਆਦਿ ਸਨ, ਉਨ੍ਹਾਂ ਦੀ ਮੁੱਢਲੀ ਮੈਬਰਸ਼ਿਪ ਖਾਰਜ ਕਰ ਦਿੱਤੀ ਗਈ ਹੈ।


ਇਸ ਤੋਂ ਇਲਾਵਾ ਵੱਡੇ ਆਗੂ ਮਨਜੀਤ ਸਿੰਘ ਧਨੇਰ, ਕੁਲਵੰਤ ਸਿੰਘ ਕਿਸ਼ਨਗੜ, ਬਲਵੰਤ ਸਿੰਘ ਊਪਲੀ ਜੋ ਜਥੇਬੰਦੀ ਦੀਆਂ ਦੀਆਂ ਮੀਟਿੰਗਾ ਵਿੱਚ ਸ਼ਾਮਲ ਸਨ ਅਤੇ ਜਥੇਬੰਦੀ ਦੇ ਫੈਸਲੇ ਨੂੰ ਮੰਨ ਕੇ ਗਏ ਸਨ ਪਰ ਬਾਹਰ ਜਾ ਕੇ ਸਪੀਕਰ ਲਾ ਕੇ ਸੂਬਾ ਕਮੇਟੀ ਦੇ ਖਿਲਾਫ਼ ਬੜਾ ਕੁਝ ਬੋਲਿਆ ਤੇ ਬਾਗੀ ਹੋ ਗਏ।


ਇਹ ਵੀ ਪੜ੍ਹੋ: Free Air Ticket Offer: ਮੁਫ਼ਤ ਵਿੱਚ ਵਿਦੇਸ਼ ਜਾਣਾ ਚਾਹੁੰਦੇ ਹੋ? ਇਹ ਦੇਸ਼ ਦੇ ਰਿਹਾ ਹੈ 5 ਲੱਖ ਫ੍ਰੀ ਏਅਰ ਟਿਕਟ, ਜਾਣੋ ਕਿਵੇਂ ਮਿਲੇਗਾ ਇਹ ਆਫਰ?


ਅੱਜ ਵੱਖ-ਵੱਖ ਜ਼ਿਲ੍ਹਿਆਂ ਦੀ ਮੀਟਿੰਗ ਸੱਦ ਕੇ ਮਨਜੀਤ ਸਿੰਘ ਧਨੇਰ, ਕੁਲਵੰਤ ਸਿੰਘ ਕਿਸ਼ਨਗੜ ਤੇ ਬਲਵੰਤ ਸਿੰਘ ਉਪਲੀ ਨੂੰ ਜਥੇਬੰਦੀ ਵਿਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ।


ਉਨ੍ਹਾ ਦੱਸਿਆ ਕਿ ਚੰਡੀਗੜ੍ਹ ਵਿਖੇ ਬੰਦੀ ਸਿੰਘਾ ਦੀ ਰਿਹਾਈ ਦੇ ਲਈ 15 ਫਰਵਰੀ ਨੂੰ ਪੰਜਾਬ ਭਰ ‘ਚੋ ਡਕੌਂਦਾ ਦੇ ਵੱਡੇ ਕਾਫਿਲੇ ਚੰਡੀਗੜ੍ਹ ਤੋਂ ਰਵਾਨਾ ਹੋਣਗੇ। ਇਸ ਮੌਕੇ ਸੂਬਾ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਮ ‘ਤੇ ਚੱਲ ਰਹੀ ਚਿੱਠੀ ਜਾਅਲੀ ਹੈ ਜਿਸ ਦੀ ਪੜਤਾਲ ਹੋ ਚੁੱਕੀ ਹੈ।


ਇਸ ਦੇ ਨਾਲ ਹੀ ਬੂਟਾ ਸਿੰਘ ਬੁਰਝ ਗਿੱਲ ਦਾ ਕੋਈ ਸਬੰਧ ਨਹੀਂ ਹੈ ਜਦੋਂ ਕਿ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ‘ਤੇ ਦੋਸ਼ ਲਗਾਇਆ ਕਿ ਇਹ ਚਿੱਠੀ ਜਥੇਬੰਦੀ ਵਿੱਚ ਦੋਫਾੜ ਪਾਉਣ ਦੇ ਲਈ ਉਨ੍ਹਾਂ ਵੱਲੋ ਲਿਖੀ ਗਈ ਹੈ।