Hong Kong Free Air Ticket Offer: ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਸੱਤ ਸਮੁੰਦਰੋਂ ਪਾਰ ਵਿਦੇਸ਼ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਕਈ ਵਾਰ ਆਰਥਿਕ ਮਜਬੂਰੀ ਸੁਪਨੇ ਵਿੱਚ ਰੁਕਾਵਟ ਬਣ ਜਾਂਦੀ ਹੈ ਅਤੇ ਗੱਲ ਦਿਲ ਵਿੱਚ ਹੀ ਦੱਬ ਕੇ ਰਹਿ ਜਾਂਦੀ ਹੈ। ਹਾਂਗਕਾਂਗ ਨੇ ਆਪਣੇ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਥੇ ਵਿਦੇਸ਼ੀ ਯਾਤਰੀਆਂ ਨੂੰ ਸੱਦਾ ਦੇਣ ਲਈ ਮੁਫਤ ਹਵਾਈ ਟਿਕਟਾਂ ਦਾ ਪ੍ਰਬੰਧ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੀ ਆਰਥਿਕਤਾ ਦਾ ਕਾਫੀ ਹਿੱਸਾ ਸੈਰ-ਸਪਾਟਾ ਉਦਯੋਗ 'ਤੇ ਟਿੱਕਿਆ ਹੋਇਆ ਹੈ ਅਤੇ ਕੋਰੋਨਾ ਦੇ ਦੌਰ ਕਾਰਨ ਦੇਸ਼ 'ਚ ਸੈਲਾਨੀਆਂ ਦੀ ਆਮਦ ਘੱਟ ਗਈ, ਜਿਸ ਦਾ ਖਮਿਆਜ਼ਾ ਭੁਗਤਣਾ ਪਿਆ। ਹੁਣ ਹਾਂਗਕਾਂਗ ਇੱਕ ਵਾਰ ਫਿਰ ਆਪਣੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕਰ ਰਿਹਾ ਹੈ, ਜਿਸ ਵਿੱਚ 'ਹੈਲੋ ਹਾਂਗਕਾਂਗ' ਸਕੀਮ ਸ਼ਾਮਲ ਹੈ।


ਹਾਂਗਕਾਂਗ ਕਿਉਂ ਲੈ ਕੇ ਆਇਆ ਆਫਰ?


ਇਸ ਯੋਜਨਾ ਤਹਿਤ ਯਾਤਰੀਆਂ ਨੂੰ 5 ਲੱਖ ਹਵਾਈ ਟਿਕਟਾਂ ਵੰਡੀਆਂ ਜਾਣਗੀਆਂ। ਹਾਂਗਕਾਂਗ ਦੇ ਇੱਕ ਅਧਿਕਾਰੀ ਜੌਨ ਲੀ ਕਾ-ਚਿਊ (John Lee Ka-chiu) ਨੇ ਪਿਛਲੇ ਵੀਰਵਾਰ (2 ਫਰਵਰੀ) ਨੂੰ ਮੁਹਿੰਮ ਦੀ ਸ਼ੁਰੂਆਤ ਕੀਤੀ। ਫੋਰਬਸ ਦੀ ਰਿਪੋਰਟ ਵਿੱਚ ਹਾਂਗਕਾਂਗ ਏਅਰਪੋਰਟ ਅਥਾਰਟੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਤਰਲ ਸੰਪਤੀਆਂ ਦੇ ਦਬਾਅ ਨੂੰ ਘੱਟ ਕਰਨ ਲਈ ਮਹਾਂਮਾਰੀ ਦੇ ਸਿਖਰ ਦੌਰਾਨ ਏਅਰਲਾਈਨਾਂ ਨੂੰ ਸਰਕਾਰੀ ਰਾਹਤ ਪੈਕੇਜ ਵਜੋਂ ਮੁਹਿੰਮ ਦਿੱਤੀ ਗਈ ਸੀ। ਇਹ ਟਿਕਟਾਂ ਪਿਛਲੇ ਸਾਲ ਅਕਤੂਬਰ ਵਿੱਚ ਏਅਰਲਾਈਨਜ਼ ਨੂੰ ਸਮਰਥਨ ਦੇਣ ਲਈ ਖਰੀਦੀਆਂ ਗਈਆਂ ਸਨ।


ਕਿਵੇਂ ਮਿਲੇਗੀ ਫ੍ਰੀ ਟਿਕਟ?


ਰਿਪੋਰਟ ਦੇ ਮੁਤਾਬਕ ਪੰਜ ਲੱਖ ਟਿਕਟਾਂ ਦੀ ਕੁੱਲ ਕੀਮਤ $255 ਮਿਲੀਅਨ ਹੈ। ਅੱਜ ਦੀ ਭਾਰਤੀ ਮੁਦਰਾ ਵਿੱਚ ਇਹ ਰਕਮ 20 ਅਰਬ 96 ਕਰੋੜ 95 ਲੱਖ 42 ਹਜ਼ਾਰ 500 ਰੁਪਏ ਹੈ। ਇਹ ਟਿਕਟਾਂ ਕੈਥੇ ਪੈਸੀਫਿਕ, ਐਚਕੇ ਐਕਸਪ੍ਰੈਸ ਅਤੇ ਹਾਂਗਕਾਂਗ ਏਅਰਲਾਈਨਜ਼ ਰਾਹੀਂ ਵੰਡੀਆਂ ਜਾਣਗੀਆਂ। 


ਫੋਰਬਸ ਦੀ ਰਿਪੋਰਟ ਦੇ ਅਨੁਸਾਰ, ਹਾਂਗਕਾਂਗ ਜਾਣ ਦੇ ਚਾਹਵਾਨ ਯਾਤਰੀ 1 ਮਾਰਚ ਤੋਂ hongkongairport.com 'ਤੇ ਵਰਲਡ ਆਫ ਵਿਨਰਜ਼ ਨਾਮਕ ਲਾਟਰੀ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।


ਟਿਕਟਾਂ ਤਿੰਨ ਪੜਾਵਾਂ ਵਿੱਚ ਵੰਡੀਆਂ ਜਾਣਗੀਆਂ। 1 ਮਾਰਚ ਤੋਂ 1 ਅਪ੍ਰੈਲ ਤੱਕ ਦੱਖਣੀ ਪੂਰਬੀ ਏਸ਼ੀਆ ਦੇ ਲੋਕ ਇਸ ਮੁਹਿੰਮ ਦਾ ਲਾਭ ਲੈ ਸਕਣਗੇ। ਇਸ ਤੋਂ ਬਾਅਦ 1 ਮਈ ਤੱਕ ਚੀਨ 'ਚ ਰਹਿਣ ਵਾਲੇ ਲੋਕਾਂ ਦੀ ਵਾਰੀ ਆਵੇਗੀ। ਗਰਮੀਆਂ ਵਿੱਚ, ਹਾਂਗਕਾਂਗ ਦੇ ਨਿਵਾਸੀਆਂ ਨੂੰ 80,000 ਮੁਫਤ ਹਵਾਈ ਟਿਕਟਾਂ ਅਤੇ ਗ੍ਰੇਟਰ ਬੇ ਏਰੀਆ ਵਿੱਚ ਰਹਿਣ ਵਾਲਿਆਂ ਨੂੰ 80,000 ਮੁਫਤ ਹਵਾਈ ਟਿਕਟਾਂ ਦਿੱਤੀਆਂ ਜਾਣਗੀਆਂ। ਕੁਝ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਜੇਕਰ ਮੁਫਤ ਟਿਕਟਾਂ ਦੀ ਲਾਟਰੀ ਨਿਕਲਦੀ ਹੈ ਤਾਂ ਤੁਹਾਨੂੰ ਪਾਸਪੋਰਟ ਅਤੇ ਵੀਜ਼ੇ ਦੀ ਵਿਵਸਥਾ ਕਰਨੀ ਪਵੇਗੀ।


ਇਹ ਵੀ ਪੜ੍ਹੋ: Supreme court: ਸੁੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ, ਕਾਲੇਜ਼ੀਅਮ ਦੀ ਸਿਫਾਰਸ਼ਾਂ ਨੂੰ ਮਿਲੀ ਮਨਜ਼ੂਰੀ