ਫਗਵਾੜਾ ’ਚ ਮੁੜ ਤਣਾਅ, ਦਲਿਤ ਸਮਾਜ ਨੇ SP ਦਫ਼ਤਰ ਘੇਰਿਆ
ਏਬੀਪੀ ਸਾਂਝਾ | 30 Apr 2018 08:07 PM (IST)
ਫਗਵਾੜਾ: ਫਗਵਾੜਾ ਵਿੱਚ ਮਾਹੌਲ ਮੁੜ ਤੋਂ ਤਣਾਅ ਭਰਿਆ ਹੋ ਗਿਆ ਹੈ। ਪੁਲਿਸ ਨੇ ਅੱਜ ਦਲਿਤ ਆਗੂ ਹਰਭਜਨ ਸੁਮਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਵਿਰੋਧ ਵਿੱਚ ਦਲਿਤ ਸਮਾਜ ਦੇ ਲੋਕਾਂ ਨੇ ਫਗਵਾੜਾ ਐਸਪੀ ਦਫ਼ਤਰ ਵਿੱਚ ਧਰਨਾ ਲਾ ਦਿੱਤਾ ਹੈ ਜਿਸ ਨੂੰ ਵੇਖਦਿਆਂ ਐਸਪੀ ਦਫ਼ਤਰ ਦੇ ਚਾਰੇ ਪਾਸੇ ਪੁਲਿਸ ਫੋਰਸ ਲਾ ਦਿੱਤੀ ਗਈ ਹੈ। ਸ਼ਹਿਰ ਦੇ ਪਲਾਹੀ ਗੇਟ ਤੇ ਕਈ ਬਾਜ਼ਾਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਦਾਲਤ ਨੇ ਆਗੀ ਹਰਭਜਨ ਸੁਮਨ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ। 13 ਅਪਰੈਲ ਦੀ ਰਾਤ ਨੂੰ ਹੋਈ ਹਿੰਸਾ ਦੇ ਸਬੰਧ ਵਿੱਦ ਪੁਲਿਸ ਨੇ ਹਰਭਜਨ ਖ਼ਿਲਾਫ਼ ਵੀ ਕੇਸ ਦਰਜ ਕੀਤਾ ਸੀ।