ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਵਿੱਚ ਇੱਕ ਡਾਂਸ ਅਕੈਡਮੀ ਵੱਲੋਂ ਸਮੂਹਿਕ ਫੈਨ ਡਾਂਸ ਕਰਵਾਇਆ ਗਿਆ। ਇਸ ਵਿੱਚ ਹਰ ਉਮਰ ਦੀਆਂ ਮਹਿਲਾਵਾਂ ਤੇ ਮੁਟਿਆਰਾਂ ਨੇ ਇਕੱਠਿਆਂ ਫੈਨ ਡਾਂਸ ਕੀਤਾ। ਇਸ ਡਾਂਸ ਦਾ ਮਕਸਦ ਵਿਸ਼ਵ ਰਿਕਾਰਡ ਬਣਾਉਣਾ ਸੀ। ਪ੍ਰਬੰਧਕਾਂ ਦਾ ਕਹਿਣਾ ਹੈ ਕੇ ਉਨ੍ਹਾਂ ਇਹ ਕੋਸ਼ਿਸ਼ ਨਵਾਂ ਵਿਸ਼ਵ ਰਿਕਾਰਡ ਬਣਾਉਣ ਲਈ ਕੀਤੀ ਹੈ। ਇਸ ਤੋਂ ਪਹਿਲਾਂ ਦਰਜ ਕੀਤੇ ਗਏ ਫੈਨ ਡਾਂਸ ਦੇ ਰਿਕਾਰਡ ਵਿੱਚ ਅਮਰੀਕਾ ਦੀਆਂ 252 ਔਰਤਾਂ ਨੇ ਇਕੱਠਿਆਂ ਡਾਂਸ ਕੀਤਾ ਸੀ।
ਇਸ ਫੈਨ ਡਾਂਸ ਦੇ ਪ੍ਰਬੰਧਕ ਪੰਕਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਡਾਂਸ ਦੀ ਤਿਆਰੀ ਲਈ ਬਹੁਤ ਮਿਹਨਤ ਕੀਤੀ ਗਈ। ਉਨ੍ਹਾਂ ਸਭ ਤੋਂ ਪਹਿਲਾਂ ਵੱਖ-ਵੱਖ ਉਮਰ ਦੀਆਂ ਘਰੇਲੂ ਔਰਤਾਂ ਨੂੰ ਇਸ ਲਈ ਪ੍ਰੇਰਿਆ ਤੇ ਬਾਅਦ ਵਿੱਚ ਉਨ੍ਹਾਂ ਨੂੰ ਡਾਂਸ ਦੀ ਟ੍ਰੇਨਿੰਗ ਵੀ ਦਿੱਤੀ। ਅੱਜ ਇਹ ਸਾਰੀਆਂ ਮਹਿਲਾਵਾਂ ਤੇ ਮੁਟਿਆਰਾਂ ਬੜੀ ਹੀ ਲਗਨ ਨਾਲ ਇਹ ਨਵਾਂ ਵਿਸ਼ਵ ਰਿਕਾਰਡ ਬਣਾਉਣ ਲਈ ਇੱਥੇ ਪਹੁੰਚੀਆਂ।
ਇਸ ਤੋਂ ਪਹਿਲਾਂ ਇਸੇ ਹੀ ਡਾਂਸ ਅਕੈਡਮੀ ਵੱਲੋਂ ਖਾਲਸਾ ਕਾਲਜ ਦੀ ਗਰਾਉਂਡ ਵਿੱਚ 8600 ਬੱਚਿਆਂ ਵੱਲੋਂ ਇਕੱਠਿਆਂ ਡਾਂਸ ਕਰਕੇ ਰਿਕਾਰਡ ਕਾਇਮ ਕੀਤਾ ਜਾ ਚੁੱਕਾ ਹੈ।