ਜਲੰਧਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਵਿਖੇ ਅਗਰਵਾਲ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਵਿਕਟੋਰੀਆ ਗਾਰਡਨ ’ਚ ਹੋਣ ਵਾਲੇ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਅਗਰਵਾਲ ਭਾਈਚਾਰੇ ਦੇ ਪਹੁੰਚਣ ਦੀਆਂ ਸੰਭਾਵਨਾਵਾਂ ਹਨ।

ਇਸ ਦੌਰਾਨ ਅੰਮਿਤਸਰ ਹਵਾਈ ਅੱਡੇ ਦੇ ਬਾਹਰ ਅਰਵਿੰਦ ਕੇਜਰੀਵਾਲ ਨੂੰ ਕਾਂਗਰਸੀ ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ।
ਅਸਲ ਵਿੱਚ ਕੇਜਰੀਵਾਲ ਨੇ 25 ਸਤੰਬਰ ਤੋਂ ਪੰਜਾਬ ਦੇ 10 ਦਿਨਾਂ ਦੌਰੇ ਉਤੇ ਆਉਣਾ ਸੀ ਪਰ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੇ ਆਪਣਾ ਦੌਰਾ ਮੁਲਤਵੀ ਕਰਕੇ ਹੁਣ ਸਿਰਫ ਇੱਕ ਦਿਨ ਲਈ ਜਲੰਧਰ ਆਉਣ ਦਾ ਫੈਸਲਾ ਕੀਤਾ ਹੈ।

ਸ਼ਾਮੀ ਉਹ ਵਾਪਸ ਦਿੱਲੀ ਪਰਤ ਜਾਣਗੇ। ਦੂਜੇ ਪਾਸੇ ਜਲੰਧਰ ਵਿੱਚ ਕੇਜਰੀਵਾਲ ਦੀ ਆਮਦ ਨੂੰ ਲੈ ਕੇ ਸੂਬਾ ਦਾ ਕਾਰੋਬਾਰੀ ਭਾਈਚਾਰਾ ਕਾਫੀ ਉਤਸ਼ਾਹਿਤ ਹੈ। ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿੱਪ ਪਹਿਲਾਂ ਹੀ ਜਲੰਧਰ ਪਹੁੰਚ ਚੁੱਕੀ ਹੈ।