ਚੰਡੀਗੜ੍ਹ: ਦਸਤਾਰ ਵਾਲੇ ਸਿੱਖ ਦੇ ਹੁੰਦਿਆਂ ਸੁਰੱਖਿਆ ਮਹਿਸੂਸ ਹੁੰਦੀ ਹੈ। ਸੁਣੋ! ਇਸਾਈ ਪ੍ਰਚਾਰਕ ਨੇ ਸਮਝਾਏ ਦਸਤਾਰ ਦੇ ਅਰਥ:


"500 ਸਾਲ ਪਹਿਲਾਂ ਭਾਰਤ ਵਿੱਚ ਜਾਤੀਵਾਦ ਜ਼ੋਰਾਂ 'ਤੇ ਸੀ, ਬਹੁਤ ਜ਼ਿਆਦਾ ਹਿੰਸਾ ਫੈਲੀ ਹੋਈ ਸੀ, ਹਰ ਪਾਸੇ ਲੜਾਈਆਂ ਦਾ ਮਾਹੌਲ ਸੀ ਤੇ ਦੇਸ਼ਵਾਸੀਆਂ 'ਤੇ ਬਹੁਤ ਔਖਾ ਸਮਾਂ ਸੀ, ਉਦੋਂ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦਸਤਾਰਧਾਰੀ ਖਾਲਸਾ ਸਾਜਿਆ ਸੀ ਜੋ ਲੱਖਾਂ ਵਿੱਚੋਂ ਇਕੱਲਾ ਖੜ੍ਹਾ ਦਿੱਸਦਾ ਸੀ, ਵੱਖਰਾ ਦਿੱਸਦਾ ਸੀ। ਇਸ ਲਈ ਤਾਂ ਕਿ ਲੋੜਵੰਦ ਲੋਕ ਲੱਖਾਂ ਦੀ ਭੀੜ ਵਿੱਚੋਂ ਸਿੱਖ ਨੂੰ ਪਛਾਣ ਕੇ ਉਸ ਤੋਂ ਮਦਦ ਤੇ ਸੁਰੱਖਿਆ ਮੰਗ ਸੱਕਣ ਤੇ ਦਸਤਾਰ ਵਾਲੇ ਇਹ ਸਿੱਖ ਹਰ ਕਿਸੇ ਦੀ ਹਰ ਪੱਖ ਤੋਂ ਮਦਦ ਕਰਦੇ ਹਨ।

 
ਇਨਾਂ ਦੇ ਹੁੰਦਿਆਂ ਸੁਰੱਖਿਆ ਮਹਿਸੂਸ ਹੁੰਦੀ ਹੈ ਜੇ ਦਸਤਾਰ ਵਾਲਾ ਮਿਲ ਜਾਵੇ ਤਾਂ ਜੇ ਕੋਈ ਬੇਸਹਾਰਾ, ਭੁੱਖਾ ਜਾਂ ਕੋਈ ਲੋੜਵੰਦ ਹੈ ਤਾਂ ਉਨ੍ਹਾਂ ਨੂੰ ਸਹਾਰਾ ਮਿਲ ਜਾਂਦੈ।" ਇਸਾਈ ਪ੍ਰਚਾਰਕ ਦੇ ਬੋਲ...