Muktsar sahib news: 5 ਸਾਲ ਪਹਿਲਾਂ ਮਹਿਜ਼ 18 ਸਾਲ ਦੀ ਉਮਰ ਵਿੱਚ ਪਰਿਵਾਰ ਦੀ ਕਮਜ਼ੋਰ ਆਰਥਿਕਤਾ ਨੂੰ ਸੁਧਾਰਨ ਅਤੇ ਚੰਗੇ ਭਵਿੱਖ ਲਈ ਕੈਨੇਡਾ ਗਏ ਕਰਨ ਸਿੰਘ ਦੀ ਮੌਤ ਹੋ ਗਈ ਹੈ।


ਗਿੱਦੜਬਾਹਾ ਦੇ ਰਹਿਣ ਵਾਲੇ ਕਰਨ ਦੀ ਮੌਤ ਕਰਕੇ ਨਵੇਂ ਸਾਲ ਦੀ ਪਹਿਲੀ ਸਵੇਰ ਤੋਂ ਹੀ ਇਲਾਕੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਕਰਨ ਸਿੰਘ ਦੀ ਮ੍ਰਿਤਕ ਦੇਹ ਅੱਜ ਬਾਅਦ ਦੁਪਹਿਰ ਤੱਕ ਗਿੱਦੜਬਾਹਾ ਪਹੁੰਚੀ। ਉੱਥੇ ਹੀ ਬਾਅਦ ਦੁਪਹਿਰ, ਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ।


ਇਹ ਵੀ ਪੜ੍ਹੋ: Punjab News: ਸੀਐਮ ਭਗਵੰਤ ਮਾਨ ਨੇ ਖਿਡਾਰੀਆਂ ਨੂੰ ਦਿੱਤੇ 33.85 ਕਰੋੜ ਦੇ ਇਨਾਮ, ਓਲੰਪਿਕ ਦੀ ਤਿਆਰੀ ਲਈ 15-15 ਲੱਖ ਦੇਣ ਦਾ ਐਲਾਨ


ਅੰਤਿਮ‌ ਸੰਸਕਾਰ ਤੋਂ ਬਾਅਦ ਯੂਥ ਆਗੂ ਅਭੈ ਢਿੱਲੋਂ ਨੇਂ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਸਾਰੇ‌ ਵਰਤਾਰੇ ਨੂੰ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ 


ਦੱਸਣਯੋਗ ਹੈ ਕਿ ਮ੍ਰਿਤਕ ਕਰਨ ਸਿੰਘ ਤੋਂ ਬਾਅਦ ਹੁਣ ਉਸਦੇ ਪਰਿਵਾਰ ਵਿੱਚ ਉਸਦੀ ਛੋਟੀ ਭੈਣ ਹੀ ਬੁੱਢੇ ਮਾਪਿਆਂ ਦਾ ਇੱਕਲੌਤਾ ਸਹਾਰਾ ਬਾਕੀ ਬਚੀ ਹੈ।


ਇਹ ਵੀ ਪੜ੍ਹੋ: Chandigarh news: ਮੇਅਰ ਦੀ ਚੋਣ ਤੋਂ ਪਹਿਲਾਂ ਨਗਰ ਨਿਗਮ ਦਫਤਰ 'ਚ ਹੰਗਾਮਾ, ਆਪਸ 'ਚ ਲੜਦੇ ਨਜ਼ਰ ਆਏ ਭਾਜਪਾ ਅਤੇ 'ਆਪ' ਦੇ ਵਰਕਰ