ਪਟਿਆਲਾ : ਪਟਿਆਲਾ ਦਾ ਰਹਿਣ ਵਾਲਾ ਵਰੁਣ ਸ਼ਰਮਾ ਕੁੱਝ ਸਮਾਂ ਪਹਿਲਾਂ ਹੀ ਦੁਬਈ ਤੋਂ ਪੈਸਾ ਕਮਾਉਣ ਮਗਰੋਂ ਆਪਣੇ ਘਰ ਆਈਆ ਹੋਈਈ ਸੀ। ਪਰ ਅੱਜ ਸਵੇਰੇ ਵਰੁਣ ਜਿਵੇਂ ਹੀ ਸਨੌਰੀ ਅੱਡੇ ਤੋਂ ਲੱਕੜ ਲੈਣ ਲਈ ਆਪਣੇ ਮੋਟਰਸਾਈਕਲ 'ਤੇ ਗਿਆ ਤਾਂ ਸਨੌਰੀ ਅੱਡੇ ਵੱਲੋਂ ਆ ਰਹੇ ਇੱਕ ਟਰੱਕ ਨੇ ਵਰੁਣ ਨੂੰ ਸਾਈਡ ਮਾਰ ਦਿੱਤੀ। ਜਿਸ ਕਾਰਨ ਵਰੁਣ ਸੜਕ 'ਤੇ ਡਿੱਗ ਗਿਆ ਅਤੇ ਉਸਦਾ ਸਿਰ ਜਮੀਨ ਨਾਲ ਵੱਜਿਆ। ਸਿਰ 'ਤੇ ਸੱਟ ਲੱਗਣ ਕਾਰਨ ਵਰੁਣ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦਰਅਸਲ ਵਰੁਣ ਆਪਣਾ ਨਵਾਂ ਰੈਸਟੋਰੇਂਟ ਖੋਲਣ ਦੀਆਂ ਤਿਆਰੀਆਂ ਕਰ ਰਿਹਾ ਸੀ। 1 ਅਕਤੂਬਰ ਨੂੰ ਉਸ ਦੇ ਨਵੇਂ ਰੈਸਟੋਰੇਂਟ ਦਾ ਉਦਘਾਟਨ ਸੀ। ਪਰ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਚਾਚੇ ਅਮਿਤ ਸ਼ਰਮਾ ਨੇ ਦੱਸਿਆ ਕਿ ਉਸਦਾ ਭਤੀਜਾ ਸਵੇਰੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸਦੇ ਰੈਸਟੋਰੇਂਟ ਦਾ 1 ਅਕਤੂਬਰ ਨੂੰ ਉਦਘਾਟਨ ਸੀ।
ਇਸ ਸੰਬੰਧੀ ਥਾਣਾ ਕੋਤਵਾਲੀ ਪੁਲਿਸ ਪਟਿਆਲਾ ਦੇ ਐਸ.ਐਚ.ਓ. ਜੀ.ਐਸ. ਭਿੰਡਰ ਨੇ ਦੱਸਿਆ ਕਿ ਵਰੁਣ ਸ਼ਰਮਾ ਨਾਮ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਟਰੱਕ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਉਹਨਾ ਦੱਸਿਆ ਕਿ ਮ੍ਰਿਤਕ ਨੌਜਵਾਨ ਆਬੂਧਾਬੀ ਤੋਂ ਛੁੱਟੀ 'ਤੇ ਘਰ ਆਇਆ ਹੋਇਆ ਸੀ।