ਚੰਡੀਗੜ੍ਹ: ਅੱਜ ਕੇਂਦਰੀ ਸਿੰਘ ਸਭਾ ਦਾ ਇਕ ਵਫਦ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀ ਮੀਤ ਹੇਅਰ ਨੂੰ ਮਿਲਿਆ ਜਿਸ ਵਿਚ ਡਾ.ਖੁਸ਼ਹਾਲ ਸਿੰਘ, ਡਾ.ਪਿਆਰਾ ਲਾਲ ਗਰਗ, ਜਸਪਾਲ ਸਿੰਘ ਸਿਧੂ, ਅਮਰਜੀਤ ਸਿੰਘ ਧਵਨ ,ਰਾਜਵਿੰਦਰ ਸਿੰਘ ਰਾਹੀ ਸ਼ਾਮਲ ਸਨ ਇਸ ਮੰਗ ਪੱਤਰ ਵਿਚ ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਦੇ ਚਾਰ-ਚਾਰ ਜਿਲਦਾਂ ਵਿੱਚ ਇਸ ਦੇ ਪੰਜਾਬੀ ਅਤੇ ਅੰਗਰੇਜ਼ੀ ਸੰਸਕਰਣ ਪ੍ਰਕਾਸ਼ਿਤ ਕੀਤੇ ਅਤੇ ਇਸ ਦੇ ਹਿੰਦੀ ਅਨੁਵਾਦ ਦੀ ਪਹਿਲੀ ਜਿਲਦ ਵੀ ਸੀ ਪਰੰਤੂ ਕੌੜੀ ਸੱਚਾਈ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਇਹ ਤਿੰਨੋਂ ਸੰਸਕਰਣ ਅਣਗਿਣਤ ਗ਼ਲਤੀਆਂ ਨਾਲ ਭਰੇ ਹੋਏ ਹਨ। ਉਨ੍ਹਾਂ ਵਿੱਚ ਕਈ ਤੱਥ ਵੀ ਤੋੜ-ਮਰੋੜ ਦਿੱਤੇ ਗਏ ਹਨ ਅਤੇ ਇਸ ਤਰ੍ਹਾਂ ਯੂਨੀਵਰਸਿਟੀ ਨੇ ਮਹਾਨ ਕੋਸ਼ ਦੀ ਪ੍ਰਮਾਣਿਕਤਾ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਇਹ ਦਸਣਾ ਕੁਥਾਂ ਨਹੀਂ ਹੋਵੇਗਾ ਕਿ ਅਣਗਿਣਤ ਗ਼ਲਤੀਆਂ ਦੀ ਮੌਜੂਦਗੀ ਨੂੰ ਸਵੀਕਾਰ ਕਰਦਿਆਂ ਯੂਨੀਵਰਸਿਟੀ ਨੇ ਜੁਲਾਈ 2017 ਤੋਂ ਇਨ੍ਹਾਂ ਦੀ ਵਿਕਰੀ ਉੱਤੇ ਪੱਕੀ ਰੋਕ ਲਗਾਈ ਹੋਈ ਹੈ।
ਮਹਾਨ ਕੋਸ਼ ਦਾ ਪੰਜਾਬੀ ਸੰਸਕਰਣ ਪੰਜਾਬੀ ਯੂਨੀਵਰਸਿਟੀ ਨੇ 2009 ਤੋਂ 2015 ਦੌਰਾਨ ਤਿਆਰ ਕਰਕੇ ਪ੍ਰਕਾਸ਼ਿਤ ਕਰ ਦਿੱਤਾ ਸੀ ਪਰੰਤੂ ਇਸ ਦੀ ਸੁਧਾਈ ਲਈ ਰੀਵੀਊ ਕਮੇਟੀ ਬਣਾਇਆਂ ਪੰਜ ਸਾਲ ਬੀਤ ਜਾਣ ਤੇ ਵੀ ਯੂਨੀਵਰਸਿਟੀ ਇਸ ਵਿਚਲੀਆਂ ਗਲਤੀਆਂ ਦੀ ਸੋਧ ਨਹੀਂ ਕਰ ਸਕੀ। ਅਖਬਾਰੀ ਖਬਰਾਂ ਰਾਹੀਂ ਪੈਸੈ ਦੀ ਕਮੀ ਨੂੰ ਇਸ ਢਿੱਲ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਅਸਲ ਸੱਚਾਈ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਬਿਨਾਂ ਪੈਸਾ ਖਰਚਿਆਂ ਵੀ ਆਪਣੇ ਪ੍ਰਕਾਸ਼ਨਾਂ ਦੀ ਸੋਧ ਕਰਾਉਣ ਲਈ ਤਿਆਰ ਨਹੀਂ ਹੈ। ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦੇ ਵਿਕਾਸ ਲਈ ਬਣਾਈ ਗਈ ਯੂਨੀਵਰਸਿਟੀ ਦਾ ਇਹ ਵਤੀਰਾ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸ਼ੁਭ ਨਹੀਂ ਮੰਨਿਆ ਜਾ ਸਕਦਾ।
30 ਅਗਸਤ, 2022 ਨੂੰ, ਕੇਂਦਰੀ ਸਿੰਘ ਸਭਾ ਭਵਨ, ਚੰਡੀਗੜ੍ਹ ਵਿਖੇ, ਭਾਈ ਕਾਨ੍ਹ ਸਿੰਘ ਨਾਭਾ ਜੀ ਦੇ 161ਵੇਂ ਜਨਮਦਿਨ ਦੇ ਸਮਾਗਮ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਨੇ ਵਿਚਾਰ ਵਟਾਂਦਰਾ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਮਹਾਨ ਕੋਸ਼ ਵਿਚ ਗ਼ਲਤੀਆਂ ਦੇ ਮਸਲੇ ਦੇ ਸਮਾਧਾਨ ਲਈ ਪੰਜਾਬ ਸਰਕਾਰ ਤਕ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਅਤੇ ਸਰਬਸੰਮਤੀ ਨਾਲ ਇਕ ਅਪੀਲ ਪਾਸ ਕੀਤੀ। ਉਹ ਅਪੀਲ ਇਸ ਪੱਤਰ ਨਾਲ ਨੱਥੀ ਕਰਕੇ ਆਪਜੀ ਨੂੰ ਭੇਜਦਿਆਂ ਆਸ ਕੀਤੀ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਧਿਆਨ ਵਿੱਚ ਰਖਦਿਆਂ ਇਸ ਮਸਲੇ ਨੂੰ ਤੁਰੰਤ ਉਪਰੋਕਤ ਕਾਪੀਆਂ ਨਸਟ ਕਰਨ ਲਈ ਮੰਗ ਕੀਤੀ ਗਈ।
Education Loan Information:
Calculate Education Loan EMI