Chandigarh University MMS Case: ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ (Chandigarh University) ਵਿੱਚ ਐਮਐਮਐਸ ਵੀਡੀਓ ਲੀਕ (MMS Video Leaked) ਮਾਮਲੇ ਵਿੱਚ ਫੌਜ ਦਾ ਇੱਕ ਸਿਪਾਹੀ ਸ਼ਾਮਲ ਪਾਇਆ ਗਿਆ, ਜਿਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਭਾਰਤੀ ਫੌਜ ਦੇ ਇੱਕ ਅਧਿਕਾਰੀ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਹਿਣਾ ਹੈ ਕਿ ਭਾਰਤੀ ਫੌਜ ਅਜਿਹੇ ਵਿਵਹਾਰ ਅਤੇ ਕਾਰਵਾਈ ਲਈ ਜ਼ੀਰੋ-ਟੌਲਰੈਂਸ ਦੀ ਨੀਤੀ ਅਪਣਾਉਂਦੀ ਹੈ।


ਇਸ ਮਾਮਲੇ 'ਚ ਭਾਰਤੀ ਫੌਜ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਫੌਜ ਅਜਿਹੇ ਮਾਮਲਿਆਂ 'ਚ ਜ਼ੀਰੋ ਟੋਲਰੈਂਸ ਦੀ ਨੀਤੀ 'ਤੇ ਚੱਲਦੀ ਹੈ। ਨਾਲ ਹੀ ਮਾਮਲੇ ਨੂੰ ਜਲਦੀ ਪੂਰਾ ਕਰਨ ਲਈ ਪੁਲਿਸ ਦੀ ਮਦਦ ਕਰਦੇ ਰਹਿਣਗੇ। ਗ੍ਰਿਫਤਾਰ ਦੋਸ਼ੀ ਫੌਜੀ ਜਵਾਨ 'ਤੇ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੂੰ ਬਲੈਕਮੇਲ ਕਰਨ ਅਤੇ ਹੋਰ ਲੜਕੀਆਂ ਦੇ ਅਸ਼ਲੀਲ ਵੀਡੀਓ ਬਣਾਉਣ ਦੀ ਮੰਗ ਕਰਨ ਦਾ ਦੋਸ਼ ਸੀ।


ਆਰਮੀ ਦਾ ਜਵਾਨ ਦੋਸ਼ੀ ਪਾਇਆ ਗਿਆ


ਜਿਵੇਂ ਹੀ ਫੌਜ ਨੂੰ ਇਹ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਪੰਜਾਬ ਪੁਲਿਸ ਅਤੇ ਅਰੁਣਾਚਲ ਪ੍ਰਦੇਸ਼ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਅਤੇ ਦੋਸ਼ੀ ਸਿਪਾਹੀ ਨੂੰ ਮਾਮਲੇ ਦੀ ਜਾਂਚ ਲਈ ਪੁਲਿਸ ਹਵਾਲੇ ਕਰ ਦਿੱਤਾ ਗਿਆ। ਫੜੇ ਗਏ ਦੋਸ਼ੀ 'ਤੇ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੂੰ ਬਲੈਕਮੇਲ ਕਰਨ ਅਤੇ ਹੋਰ ਲੜਕੀਆਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਦੀ ਮੰਗ ਕਰਨ ਦਾ ਦੋਸ਼ ਸੀ।


ਮੁਲਜ਼ਮ ਜਵਾਨ ਸੰਜੀਵ ਸਿੰਘ ਦੀ ਤਾਇਨਾਤੀ ਅਰੁਣਾਚਲ ਪ੍ਰਦੇਸ਼ (Arunanchal Pradesh) ਦੇ ਈਟਾਨਗਰ (Itanagar) ਨੇੜੇ ਇਲਾਕੇ ਵਿੱਚ ਸੀ। ਇਹ ਜਵਾਨ ਜੰਮੂ-ਕਸ਼ਮੀਰ (Jammu Kashmir) ਦਾ ਰਹਿਣ ਵਾਲਾ ਹੈ। ਦੋਸ਼ੀ ਲੜਕੀ ਦੇ ਪੁਰਾਣੇ ਦੋਸਤ ਨੇ ਇਸ ਜਵਾਨ ਕੋਲ ਉਸ ਦੀ ਅਸ਼ਲੀਲ ਵੀਡੀਓ ਪਹੁੰਚਾਈ ਸੀ, ਜਿਸ ਨੂੰ ਲੀਕ ਕਰਨ ਦੀ ਧਮਕੀ ਦੇ ਕੇ ਫੌਜ ਦੇ ਜਵਾਨ ਨੂੰ ਬਾਕੀ ਲੜਕੀਆਂ ਦੀਆਂ ਵੀਡੀਓ ਬਣਾਉਣ ਲਈ ਮਜਬੂਰ ਕਰ ਰਿਹਾ ਸੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਵੀਡੀਓ ਬਣਾਉਣ ਵਾਲੀ ਲੜਕੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।