ਚੰਡੀਗੜ੍ਹ : ਡੇਰਾ ਸੱਚਾ ਸੌਦਾ ਸਿਰਸਾ 'ਚ ਚੱਲੇ ਸਰਚ ਆਪਰੇਸ਼ਨ ਦੇ ਬਾਅਦ ਹੁਣ ਡੇਰੇ ਦੇ 90 ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਖਾਤੇ ਡੇਰੇ ਦੇ ਨਾਂ ਨਾਲ ਤੇ ਕੁਝ ਗੁਰਮੀਤ ਰਾਮ ਰਹੀਮ ਦੇ ਨਿੱਜੀ ਨਾਂ ਨਾਲ ਚੱਲ ਰਹੇ ਸਨ। ਕੁਝ ਬੈਂਕ ਖਾਤੇ ਡੇਰੇ ਦੀ ਚੇਅਰਪਰਸਨ ਵਿਪਸਨਾ ਦੇ ਨਾਂ ਨਾਲ ਚੱਲਣ ਦੀਆਂ ਵੀ ਖ਼ਬਰਾਂ ਹਨ। ਡੇਰੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਡੇਰੇ ਦੇ ਤਿੰਨ ਬੈਂਕ ਖਾਤਿਆਂ 'ਚੋਂ ਕਰੀਬ 68 ਕਰੋੜ ਰੁਪਏ ਦੀ ਰਕਮ ਮਿਲਣ ਦੀ ਖ਼ਬਰ ਹੈ। ਉੱਥੇ ਗੁਰਮੀਤ ਰਾਮ ਰਹੀਮ ਦੇ ਬੈਂਕ ਖਾਤੇ ਨੂੰ ਵੀ ਸੀਲ ਕੀਤਾ ਗਿਆ ਹੈ ਜਿਸ ਵਿਚ ਕਾਫ਼ੀ ਘੱਟ ਰਕਮ ਸੀ ਪਰ ਹਨੀਪ੍ਰੀਤ ਦੇ ਐੱਚਡੀਐੱਫਸੀ ਬੈਂਕ ਦੇ ਖਾਤੇ 'ਤੇ ਐੱਸਆਈਟੀ ਦੀ ਨਿਗਾਹ ਹੈ। ਇਸ ਵਿਚ ਕੋਈ ਲੈਣ-ਦੇਣ ਹੁੰਦਾ ਹੈ ਤਾਂ ਹਨੀਪ੍ਰੀਤ ਦੀ ਲੋਕੇਸ਼ਨ ਦਾ ਪਤਾ ਲੱਗ ਸਕਦਾ ਹੈ। ਲਿਹਾਜ਼ਾ ਉਸ ਨੂੰ ਹਾਲੇ ਸੀਲ ਨਹੀਂ ਕੀਤਾ ਜਾ ਰਿਹਾ।