ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਦੀ 25 ਅਗਸਤ ਨੂੰ ਸੀਬੀਆਈ ਅਦਾਲਤ 'ਚ ਸੁਣਵਾਈ ਕਾਰਨ ਪੈਪਸੂ ਰੋਡ ਟਰਾਂਸਪੋਰਟ ਦੀਆਂ ਬੱਸਾਂ ਹਰਿਆਣੇ ਨਹੀਂ ਜਾਣਗੀਆਂ। ਇਸ ਤੋਂ ਇਲਾਵਾ 24 ਅਗਸਤ ਦੁਪਹਿਰ ਤੋਂ 26 ਦੀ ਰਾਤ ਤਕ ਡਿਪੂਆਂ ਵਿਚ ਕੰਟਰੋਲ ਰੂਮ ਤਿਆਰ ਕੀਤੇ ਜਾਣਗੇ। ਇਨ੍ਹਾਂ ਦਿਨਾਂ ਵਿਚ ਪੈਪਸੂ ਰੋਡ ਟਰਾਂਸਪੋਰਟ ਵਿਭਾਗ ਨੇ ਪੁਲਿਸ ਤੇ ਪ੫ਸ਼ਾਸਨ ਨਾਲ ਤਾਲਮੇਲ ਰੱਖਣ ਦੀ ਹਦਾਇਤ ਦਿੱਤੀ ਹੈ।

ਵਿਭਾਗ ਵੱਲੋਂ ਸਮੂਹ ਡਿਪੂਆਂ 'ਤੇ 24 ਅਗਸਤ ਦੁਪਹਿਰ 12 ਵਜੇ ਤੋਂ 26 ਦੇਰ ਰਾਤ ਤਕ 24 ਘੰਟੇ ਲਈ ਕੰਟਰੋਲ ਰੂਮ ਸਥਾਪਤ ਕਰਨ ਦੇ ਹੁਕਮ ਦਿੱਤੇ ਹਨ ਜਿੱਥੋਂ ਕਿਸੇ ਕਿਸਮ ਦੀ ਸਮੱਸਿਆ ਸਬੰਧੀ ਜ਼ਿਲ੍ਹਾ ਤੇ ਪੁਲਿਸ ਪ੫ਸ਼ਾਸਨ ਵੱਲੋਂ ਬਣਾਏ ਕੰਟਰੋਲ ਰੂਮ ਨਾਲ ਰਾਬਤਾ ਬਣਾਇਆ ਜਾਵੇਗਾ। ਇਸੇ ਸਮੇਂ ਦੌਰਾਨ ਬਿਠੰਡਾ, ਬੁਢਲਾਡਾ, ਸੰਗਰੂਰ ਤੇ ਬਰਨਾਲਾ ਡਿਪੂ ਵੱਲੋਂ ਆਪਣੀ ਬਸ ਸੇਵਾ ਬੰਦ ਰੱਖੀ ਜਾਵੇਗੀ।

ਬਾਕੀ ਡਿਪੂਆਂ ਵੱਲੋਂ ਉਕਤ ਡਿਪੂਆਂ ਦੇ ਖੇਤਰ ਤੋਂ ਇਲਾਵਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ 'ਚ ਹੀ ਬੱਸ ਸਰਵਿਸ ਚਲਾਈ ਜਾਵੇਗੀ ਤੇ ਨਵੀਆਂ ਬੱਸਾਂ ਨੂੰ ਸੜਕਾਂ 'ਤੇ ਨਹੀਂ ਉਤਾਰਿਆ ਜਾਵੇਗਾ। 24 ਅਗਸਤ ਦੀ ਰਾਤ ਨੂੰ ਵੀ ਬੱਸਾਂ ਸੁਰੱਖਿਅਤ ਥਾਵਾਂ 'ਤੇ ਖੜ੍ਹਾ ਕਰਨ ਦੀ ਹਦਾਇਤ ਦਿੱਤੀ ਗਈ ਹੈ।