ਚੰਡੀਗੜ੍ਹ: ਇੰਨਾ ਦਿਨਾਂ ਵਿੱਚ ਸ਼ੋਸ਼ਲ ਮੀਡੀਆ ਉੱਤੇ ਫ਼ਰੀਦਕੋਟ ਦੇ 'ਨਾਮ ਚਰਚਾ ਘਰ' ਇੱਕ ਚਿੱਠੀ ਧੱੜਲੇ ਨਾਲ ਵਾਇਰਲ ਹੋ ਰਹੀ ਹੈ। ਇਸ ਚਿੱਠੀ ਸੱਚ ਸਾਹਮਣੇ ਆ ਗਿਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੇਗੇ। ਇਹ ਬਾਰੇ ਜਾਣਨ ਤੋਂ ਪਹਿਲਾਂ ਜਾਣਦੇ ਹਾਂ ਇਸ ਵਾਇਰਲ ਹੋ ਰਹੇ ਪੱਤਰ ਬਾਰੇ।
ਵਧੀਕ ਡਾਇਰੈਕਟਰ ਜਨਰਲ ਪੁਲਿਸ ਲਾਅ ਐਾਡ ਆਰਡਰ ਪੰਜਾਬ ਚੰਡੀਗੜ੍ਹ ਵੱਲੋਂ 22 ਅਗਸਤ ਨੂੰ ਦਸਤਖਤਾਂ ਹੇਠ ਜਾਰੀ ਪੱਤਰ ਜਿਸ 'ਤੇ ਨੰਬਰ 32763-801/ਐਲ ਐਾਡ ਓ 0-1 ਮਿਤੀ ਚੰਡੀਗੜ੍ਹ 22 ਅਗਸਤ ਦਰਜ ਹੈ। ਪੰਜਾਬ ਦੇ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਲਿਖਦਿਆਂ ਦੱਸਿਆ ਗਿਆ ਹੈ ਕਿ ਫ਼ਰੀਦਕੋਟ ਦੇ 'ਨਾਮ ਚਰਚਾ ਘਰ' 'ਚ ਡੇਰਾ ਸਿਰਸਾ ਦੇ ਸ਼ਰਧਾਲੂਆਂ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਗਿ੍ਫ਼ਤਾਰੀ ਵਿਰੁੱਧ ਨਾਮ ਚਰਚਾ ਘਰ 'ਚ ਵੱਡੀ ਗਿਣਤੀ 'ਚ ਅਸਲਾ, ਪੈਟਰੋਲ ਅਤੇ ਪੱਥਰ ਜਮ੍ਹਾ ਕਰ ਚੁੱਕੇ ਹਨ । ਜੇਕਰ 25 ਅਗਸਤ ਨੂੰ ਫ਼ੈਸਲਾ ਉਨ੍ਹਾਂ ਦੇ ਖ਼ਿਲਾਫ਼ ਆਉਂਦਾ ਹੈ ਤਾਂ ਸਰਕਾਰੀ ਅਤੇ ਗ਼ੈਰ-ਸਰਕਾਰੀ ਜਾਇਦਾਦਾਂ ਨੂੰ ਉਹ ਨੁਕਸਾਨ ਪਹੁੰਚਾ ਸਕਦੇ ਹਨ।
ਪੱਤਰ 'ਚ ਆਦੇਸ਼ ਦਿੱਤੇ ਗਏ ਹਨ ਕਿ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਜ਼ਰੂਰੀ ਕਦਮ ਪਹਿਲਾਂ ਹੀ ਚੁੱਕੇ ਜਾਣ। ਇਹ ਪੱਤਰ ਲੀਕ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਦੇ ਦਫ਼ਤਰ 'ਚੋਂ ਹੋਇਆ ਹੈ। ਪੱਤਰ 'ਤੇ ਡਾਇਰੀ ਨੰਬਰ 19076 ਮਿਤੀ 22 ਅਗਸਤ ਦਰਜ ਹੈ।
'ਅਜੀਤ' ਅਖਬਾਰ ਮੁਤਾਬਿਕ ਜਦੋਂ ਨਾਮ ਚਰਚਾ ਘਰ ਦੇ ਨੇੜੇ ਜਾ ਕੇ ਵੇਖਿਆ ਤਾਂ ਉੱਥੇ ਪੂਰੀ ਤਰ੍ਹਾਂ ਸੁੰਨਸਾਨ ਸੀ। ਤਕਰੀਬਨ 10-12 ਪੁਲਿਸ ਕਰਮੀਂ ਡਾਂਗਾਂ ਨਾਲ ਹੀ ਖੜ੍ਹੇ ਪਹਿਰਾ ਦੇ ਰਹੇ ਸਨ।
ਅਖਬਾਰ ਮੁਤਾਬਿਕ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਇਸ ਪੱਤਰ ਨੂੰ ਜਾਅਲੀ ਕਰਾਰ ਦਿੰਦਿਆਂ ਕਿਹਾ ਕਿ ਇਸ ਵਿਚ ਕੋਈ ਸੱਚਾਈ ਨਹੀਂ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਵੀ ਪੱਤਰਕਾਰਾਂ ਨੂੰ ਸਹਿਯੋਗ ਦੇਣ ਦੇ ਨਾਲ ਨਾਲ ਲੋਕਾਂ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਦੂਸਰੇ ਪਾਸੇ ਡੇਰਾ ਸ਼ਰਧਾਲੂਆਂ ਦਾ ਵੀ ਇਸ ਪ੍ਰਤੀ ਕੋਈ ਪ੍ਰਤੀਕਰਮ ਨਹੀਂ ਆਇਆ।