ਰੋਹਤਕ: ਬਲਾਤਕਾਰੀ ਰਾਮ ਰਹੀਮ ਨੂੰ ਜੇਲ੍ਹ ਅੰਦਰ 20 ਸਾਲ ਰਹਿਣਾ ਪਵੇਗਾ। ਕਿਉਂ ਕਿ ਵਕੀਲ ਨੇ ਸਾਫ ਕੀਤਾ ਹੈ ਕਿ ਦੋ ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ ਇਹ ਸਜ਼ਾ ਅਲੱਗ ਅਲੱਗ ਚੱਲੇਗੀ। ਪਹਿਲਾਂ 10 ਸਾਲ ਦੀ ਸਜ਼ਾ ਦੀ ਖ਼ਬਰ ਆਈ ਸੀ। ਇਹ ਸਜ਼ਾ ਜੱਜ ਜਗਦੀਪ ਸਿੰਘ ਵੱਲੋਂ ਰੋਹਤਕ ਦੀ ਜੇਲ੍ਹ ‘ਚ ਲਗਾਈ ਅਦਾਲਤ ਦੌਰਾਨ ਸੁਣਾਈ ਗਈ ਹੈ।

ਦਸਦਈਏ ਕਿ ਰਾਮ ਰਹੀਮ ਨੇ ਜੱਜ ਸਾਹਮਣੇ ਰਹਿਮ ਦੀ ਅਪੀਲ ਕੀਤੀ ਸੀ ਪਰ ਜੱਜ ਨੇ ਇਸ ਨੂੰ ਨਜ਼ਰ ਅੰਦਾਜ਼ ਕਰਦਿਆਂ 10 ਸਾਲ ਦੀ ਸਜ਼ਾ ਦਾ ਫਤਵਾ ਪੜ੍ਹ ਦਿੱਤਾ। ਸਜ਼ਾ ਐਲਾਨੇ ਜਾਣ ਤੋਂ ਬਾਅਦ ਬਲਾਤਕਾਰੀ ਬਾਬਾ ਕੋਰਟ ‘ਚ ਹੀ ਹੇਠਾਂ ਬੈਠ ਕੇ ਰੋਅ ਪਿਆ।