ਚੰਡੀਗੜ੍ਹ : ਬਲਾਕਤਾਰੀ ਬਾਬੇ ਦੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਡੇਰੇ ਨੇ ਬਿਨਾ ਮਿਹਨਤਾਨਾ ਦਿੱਤੇ ਵਾਪਸ ਘਰ ਜਾਣ ਨੂੰ ਕਹਿ ਦਿੱਤਾ ਹੈ। ਜਿਸ ਤੋਂ ਦੁਖੀ ਕਰੀਬ 170 ਕਲਾਕਾਰਾਂ ਨੇ ਮਿਹਨਤਾਨਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਤੇ ਕਿਰਤ ਇੰਸਪੈਕਟਰ ਨੂੰ ਮੰਗ ਪੱਤਰ ਸੌਂਪਿਆ ਹੈ।
ਇੰਨਾਂ ਕਲਾਕਾਰਾ ਨੇ ਦੱਸਿਆ ਕਿ ਡੇਰੇ ਦੀ ਕੰਪਨੀ ‘ਹਕੀਕਤ ਐਂਟਰਟੇਨਮੈਂਟ’ ਦੇ ਕਹਿਣ ਤੇ ਉਹ ਦੇਸ਼ ਦੇ ਦੂਜੇ ਸੂਬਿਆ ਤੋਂ ਆਪਣਾ ਘਰ ਬਾਰ ਛੱਡ ਡੇਰੇ ਆਏ ਸਨ। ਉਨ੍ਹਾਂ ਨੇ ਡੇਰਾ ਮੁਖੀ ਦੀਆਂ ਫਿਲਮਾਂ ਵਿੱਚ ਕੰਮ ਕਰਨ ਲੱਗੇ। ੳਨ੍ਹਾਂ ਨੇ ਡੇਰਾ ਮੁਖੀ ਦੀਆਂ ਲਗਾਤਾਰ ਤਿੰਨ ਫ਼ਿਲਮਾਂ ਵਿੱਚ ਕੰਮ ਕੀਤਾ। ਕੰਪਨੀ ਦੇ ਕਹਿਣ ’ਤੇ ਉਹ ਆਪਣੇ ਬਾਲ-ਬੱਚੇ ਵੀ ਸਿਰਸਾ ਲੈ ਆਏ ਤੇ ਉਨ੍ਹਾਂ ਦਾ ਦਾਖ਼ਲਾ ਵੀ ਸਿਰਸਾ ਦੇ ਸਕੂਲਾਂ ਵਿੱਚ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਉਨ੍ਹਾਂ ਨੂੰ ਘਰ ਦਾ ਰਾਹ ਦਿਖਾ ਦਿੱਤਾ ਗਿਆ ਤੇ ਉਨ੍ਹਾਂ ਦਾ ਮਿਹਨਤਾਨਾ ਵੀ ਨਹੀਂ ਦਿੱਤਾ ਗਿਆ। ਉਹ ਅੱਜ ਰੋਜੀ ਰੋਟੀ ਲਈ ਮੁਥਾਜ ਹੋ ਗਏ ਹਨ। ਇਨ੍ਹਾਂ ਕਲਾਕਾਰਾਂ ਨੇ ਅਧਿਕਾਰੀਆਂ ਕੋਲੋਂ ਮਿਹਨਤਾਨਾ ਦੁਆਏ ਜਾਣ ਦੀ ਮੰਗ ਕੀਤੀ।