ਡੇਰਾ ਵਿਵਾਦ: ਗੜਬੜੀ ਨਾਲ ਨਜਿੱਠਣ ਲਈ ਫੌਜ ਤਿਆਰ
ਏਬੀਪੀ ਸਾਂਝਾ | 25 Aug 2017 02:28 PM (IST)
ਨਵੀਂ ਦਿੱਲੀ: ਡੇਰਾ ਮੁਖੀ ਵਿਰੁੱਧ ਚੱਲ ਰਹੇ ਬਲਾਤਕਾਰ ਦੇ ਮਾਮਲੇ ਵਿੱਚ ਅਦਾਲਤ ਨੇ ਫੈਸਲਾ ਸੁਣਾਉਣਾ ਹੈ। ਇਸ ਮਾਮਲੇ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮਾਹੌਲ ਕਾਫੀ ਗਰਮਾਇਆ ਹੋਇਆ ਹੈ, ਕਿਉਂਕਿ ਡੇਰਾ ਪ੍ਰੇਮੀ ਬਹੁ-ਗਿਣਤੀ ਵਿੱਚ ਪੰਚਕੂਲਾ ਪਹੁੰਚ ਗਏ ਹਨ। ਅਦਾਲਤ ਦੇ ਫੈਸਲੇ ਤੋਂ ਬਾਅਦ ਜੇਕਰ ਡੇਰਾ ਪ੍ਰੇਮੀ ਹਿੰਸਕ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਤੋਂ ਇਲਾਵਾ ਨੀਮ ਫੌਜੀ ਬਲ ਤਾਇਨਾਤ ਹਨ, ਪਰ ਇਸ ਤੋਂ ਫੌਜ ਵੀ ਇਸ ਮੌਕੇ ਤਿਆਰ-ਬਰ-ਤਿਆਰ ਖੜ੍ਹੀ ਹੈ। ਫਿਲਹਾਲ ਫੌਜ ਨਿਗਰਾਨੀ ਕਰ ਰਹੀ ਹੈ। ਫੌਜ ਦੀ ਪੱਛਮੀ ਕਮਾਨ ਸੀ.ਬੀ.ਆਈ. ਅਦਾਲਤ ਤੋਂ 3 ਕਿਲੋਮੀਟਰ ਦੂਰ ਹੈ।