ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਦੀ ਪੰਚਕੁਲਾ ਦੀ ਸੀਬੀਆਈ ਅਦਾਲਤ 'ਚ ਹੋ ਰਹੀ ਪੇਸ਼ੀ ਦੇ ਮੱਦੇਨਜ਼ਰ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦਾ ਹੁਕਮ ਦਿੱਤਾ ਹੈ। ਹਾਈਕੋਰਟ ਨੇ ਅਜਿਹੇ ਨਿਰਦੇਸ਼ ਧਾਰਾ 144 ਦੀ ਉਲੰਘਣਾ ਕਰਨ 'ਤੇ ਦਿੱਤੇ ਗਏ ਹਨ। ਕੋਰਟ ਨੇ ਕਿਹਾ ਹੈ ਕਿ ਫੈਸਲੇ ਤੋਂ ਬਾਅਦ ਹਾਲਾਤ ਨੂੰ ਹਰ ਵਸੀਲੇ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਭਾਵੇਂ ਗੋਲੀ ਵੀ ਕਿਉਂ ਨਾ ਚਲਾਉਣੀ ਪਵੇ। ਹਾਈਕੋਰਟ ਨੇ ਇਹ ਵੀ ਕਿਹਾ ਕਿ ਕੋਈ ਵੀ ਸਿਆਸੀ ਆਗੂ ਨੂੰ ਪੰਚਕੁਲਾ ਜਾਣ ਦੀ ਇਜਾਜ਼ਤ ਨਹੀਂ ਹੈ। ਸੀਬੀਆਈ ਕੋਰਟ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਹਾਈਕੋਰਟ 4 ਵਜੇ ਸੁਰੱਖਿਆ ਦੇ ਮੱਦੇਨਜ਼ਰ ਫਿਰ ਸੁਣਵਾਈ ਕਰੇਗਾ।