ਸੰਨੀ ਦਿਓਲ ਨੂੰ ਸਿਆਸਤ ਸਿਖਾਉਣ ਗੁਰਦਾਸਪੁਰ ਪਹੁੰਚੇ ਧਰਮਿੰਦਰ
ਏਬੀਪੀ ਸਾਂਝਾ | 10 May 2019 05:35 PM (IST)
ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤ ਵਿੱਚ ਲੋਕਾਂ ਦੀ ਸੇਵਾ ਕਰਨੀ ਲਾਜ਼ਮੀ ਹੈ, ਜੋ ਸੰਨੀ ਨੂੰ ਆਉਂਦੀ ਹੈ, ਬਾਕੀ ਉਹ ਉਸ ਨੂੰ ਸਿਆਸਤ ਸਿਖਾ ਦੇਣਗੇ। ਜ਼ਿਕਰਯੋਗ ਹੈ ਕਿ ਸੰਨੀ ਦਿਓਲ ਪਿਛਲੇ ਦਿਨਾਂ ਤੋਂ ਚੋਣ ਪ੍ਰਚਾਰ ਦੌਰਾਨ ਕਈ ਅਜੀਬ ਗੱਲਾਂ ਕਰ ਚੁੱਕੇ ਹਨ, ਜਿਸ ਕਰਕੇ ਉਹ ਕਾਫੀ ਟ੍ਰੋਲ ਵੀ ਹੋ ਰਹੇ ਹਨ।
ਅੰਮ੍ਰਿਤਸਰ: ਦਿੱਗਜ ਅਦਾਕਾਰ ਧਰਮਿੰਦਰ ਹਵਾਈ ਅੱਡੇ 'ਤੇ ਪਹੁੰਚ ਗਏ ਹਨ। ਧਰਮਿੰਦਰ ਨੇ ਇੱਥੇ ਮੀਡੀਆ ਨਾਲ ਸੰਖੇਪ ਗੱਲ ਕੀਤੀ ਤੇ ਗੁਰਦਾਸਪੁਰ ਲਈ ਰਵਾਨਾ ਹੋ ਗਏ। ਧਰਮਿੰਦਰ ਆਪਣੇ ਪੁੱਤਰ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਲਈ ਚੋਣ ਪ੍ਰਚਾਰ ਕਰਨਗੇ। ਇਸ ਮੌਕੇ ਧਰਮਿੰਦਰ ਨੇ ਕਿਹਾ ਕਿ ਮੇਰਾ ਪਿਆਰ ਪੰਜਾਬ ਹੈ (My Love My Punjab) ਤੇ ਉਨ੍ਹਾਂ ਇਹ ਵੀ ਕਿਹਾ ਕਿ ਮੈਂ ਆਪਣੇ ਪਿੰਡ ਆਇਆ ਹਾਂ। ਇਸ ਮੌਕੇ ਮੀਡੀਆ ਵੱਲੋਂ ਸੰਨੀ ਦਿਓਲ ਦੀ ਜਿੱਤ ਬਾਰੇ ਪੁੱਛਣ 'ਤੇ ਧਰਮਿੰਦਰ ਨੇ ਕਿਹਾ ਕਿ ਰੱਬ ਤੋਂ ਦੁਆ ਮੰਗੋ ਸਭ ਠੀਕ ਹੋਵੇਗਾ। ਧਰਮਿੰਦਰ ਨੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਆਪਣੇ ਬਜ਼ੁਰਗਾਂ ਤੋਂ ਪੁੱਛ ਲੈਣ ਕਿ ਉਹ ਕਿੰਨੇ ਦੇਸ਼ ਭਗਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤ ਵਿੱਚ ਲੋਕਾਂ ਦੀ ਸੇਵਾ ਕਰਨੀ ਲਾਜ਼ਮੀ ਹੈ, ਜੋ ਸੰਨੀ ਨੂੰ ਆਉਂਦੀ ਹੈ, ਬਾਕੀ ਉਹ ਉਸ ਨੂੰ ਸਿਆਸਤ ਸਿਖਾ ਦੇਣਗੇ। ਜ਼ਿਕਰਯੋਗ ਹੈ ਕਿ ਸੰਨੀ ਦਿਓਲ ਪਿਛਲੇ ਦਿਨਾਂ ਤੋਂ ਚੋਣ ਪ੍ਰਚਾਰ ਦੌਰਾਨ ਕਈ ਅਜੀਬ ਗੱਲਾਂ ਕਰ ਚੁੱਕੇ ਹਨ, ਜਿਸ ਕਰਕੇ ਉਹ ਕਾਫੀ ਟ੍ਰੋਲ ਵੀ ਹੋ ਰਹੇ ਹਨ।