ਜਲੰਧਰ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਵਰਕਰਾਂ ਨੂੰ ਨਿਮਰ ਬਣ ਕੇ ਲੋਕਾਂ ਤੋਂ ਵੋਟ ਲੈਣ ਲਈ ਉਨ੍ਹਾਂ ਕੋਲ ਜਾਣ ਦੀ ਹਦਾਇਤ ਕੀਤੀ ਹੈ। ਬਾਦਲ ਨੇ ਕਿਹਾ ਕਿ ਮਿੰਨਤਾਂ ਕਰੋ, ਪੈਰੀਂ ਹੱਥ ਲਾਓ ਤੇ ਇੱਕ-ਇੱਕ ਵੋਟ ਲਿਆਓ। ਇਸ ਦੇ ਨਾਲ ਹੀ ਬਾਦਲ ਨੇ ਨਰੇਂਦਰ ਮੋਦੀ ਨੂੰ ਤਜ਼ਰਬੇਕਾਰ ਪ੍ਰਧਾਨ ਮੰਤਰੀ ਦੱਸਦਿਆਂ ਮੁੜ ਤੋਂ ਸੱਤਾ ਵਿੱਚ ਲਿਆਉਣ ਲਈ ਅਪੀਲ ਕੀਤੀ।
ਜਲੰਧਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰੈਲੀ ਦੌਰਾਨ ਕਿਹਾ ਕਿ ਮੋਦੀ ਜੀ ਆਮ ਬੰਦਿਆਂ 'ਚੋ ਨਿਕਲ ਕੇ ਪੀਐਮ ਬਣੇ ਹਨ ਤੇ ਹੁਣ ਦੁਨੀਆ ਦਾ ਹਰ ਮੁਲਕ ਚਾਹੁੰਦਾ ਹੈ ਕੇ ਮੋਦੀ ਨਾਲ ਦੋਸਤੀ ਹੋਵੇ। ਬਾਦਲ ਨੇ ਦਾਅਵਾ ਕੀਤਾ ਕਿ ਦੁਨੀਆ ਦੇ ਤੇਜ਼ੀ ਨਾਲ ਤਰੱਕੀ ਕਰ ਰਹੇ ਪੰਜ ਮੁਲਕਾਂ 'ਚ ਅਸੀਂ ਸ਼ਾਮਲ ਹਾਂ। ਉਨ੍ਹਾਂ ਮੋਦੀ ਦੀ ਸਵੱਛ ਭਾਰਤ ਤੇ ਉੱਜਵਲਾ ਯੋਜਨਾ ਆਦਿ ਦੀ ਸ਼ਲਾਘਾ ਕੀਤੀ।
ਬਾਦਲ ਨੇ ਕਿਹਾ ਕਿ ਬੱਸ ਚਾਲਕ ਨੂੰ ਵੀ ਤਜ਼ਰਬੇ ਦੇ ਮੁਤਾਬਕ ਲਾਈਸੰਸ ਮਿਲਦਾ ਹੈ। ਜੇ ਅਣਜਾਣ ਵਿਅਕਤੀ ਨੂੰ ਬੱਸ ਫੜਾ ਦਿਓ ਤਾਂ ਸਵਾਰੀਆਂ ਵੀ ਹੈ ਨੀ ਤੇ ਬੱਸ ਵੀ ਨਹੀਂ। ਉਨ੍ਹਾਂ ਗਾਂਧੀ ਪਰਿਵਾਰ ਨੂੰ ਘੇਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਦੇ ਤਿੰਨ ਪ੍ਰਧਾਨ ਮੰਤਰੀ ਦੇਸ਼ 'ਚ ਰਹੇ ਤਾਂ ਵੀ ਕੁਝ ਨਹੀਂ ਬਦਲਿਆ। ਬਾਦਲ ਨੇ ਕਿਹਾ ਕਿ ਨਹਿਰੂ ਦੇ ਦਿਲ ਵਿੱਚ ਪੰਜਾਬ ਵਾਸਤੇ ਨਫਰਤ ਸੀ ਤੇ ਪੰਡਿਤ ਨਹਿਰੂ ਨੇ ਕਿਹਾ ਸੀ ਪੰਜਾਬੀ ਸੂਬਾ ਮੇਰੀ ਲਾਸ਼ 'ਤੇ ਬਣੇਗਾ।
ਸਾਬਕਾ ਮੁੱਖ ਮੰਤਰੀ ਨੇ ਗਾਂਧੀ ਪਰਿਵਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਨ੍ਹਾਂ ਸਾਡਾ ਪਾਣੀ ਖੋਹ ਲਿਆ, ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ, ਟੈਂਕਾਂ ਨਾਲ ਅਕਾਲ ਤਖ਼ਤ ਸਾਹਿਬ ਢਾਹਿਆ ਅਤੇ ਰਾਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਸੱਜਣ ਕੁਮਾਰ ਨੂੰ ਜੇਲ੍ਹ ਭੇਜਿਆ ਤੇ ਜੇਕਰ ਕਾਂਗਰਸ ਦਾ ਰਾਜ ਆ ਜਾਵੇ ਤਾਂ ਸੱਜਣ ਕੁਮਾਰ ਨੇ ਬਾਹਰ ਆ ਜਾਣਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਚੋਭ ਮਾਰੀ ਕਿ ਮੈਂ ਪਿੰਡਾਂ 'ਚ ਸੰਗਤ ਦਰਸ਼ਨ ਕਰਦਾ ਸੀ ਪਰ ਅਮਰਿੰਦਰ ਸ਼ਹਿਰ ਦਾ ਦਰਸ਼ਨ ਨਹੀਂ ਕਰਦਾ।
ਬਾਦਲ ਦਾ ਤਰਲਾ! ਮਿੰਨਤਾਂ ਕਰ, ਪੈਰੀਂ ਹੱਥ ਲਾ ਇੱਕ-ਇੱਕ ਵੋਟ ਲਿਆਉਣ ਦੇ ਨਿਰਦੇਸ਼
ਏਬੀਪੀ ਸਾਂਝਾ
Updated at:
10 May 2019 03:26 PM (IST)
ਉਨ੍ਹਾਂ ਗਾਂਧੀ ਪਰਿਵਾਰ ਨੂੰ ਘੇਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਦੇ ਤਿੰਨ ਪ੍ਰਧਾਨ ਮੰਤਰੀ ਦੇਸ਼ 'ਚ ਰਹੇ ਤਾਂ ਵੀ ਕੁਝ ਨਹੀਂ ਬਦਲਿਆ। ਬਾਦਲ ਨੇ ਕਿਹਾ ਕਿ ਨਹਿਰੂ ਦੇ ਦਿਲ ਵਿੱਚ ਪੰਜਾਬ ਵਾਸਤੇ ਨਫਰਤ ਸੀ ਤੇ ਪੰਡਿਤ ਨਹਿਰੂ ਨੇ ਕਿਹਾ ਸੀ ਪੰਜਾਬੀ ਸੂਬਾ ਮੇਰੀ ਲਾਸ਼ 'ਤੇ ਬਣੇਗਾ।
- - - - - - - - - Advertisement - - - - - - - - -