ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਨੌਜਵਾਨ ਗੁਰਸੇਵਕ ਸਿੰਘ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਤੇ ਹੁਣ ਮਲੇਸ਼ੀਆ ਵਿੱਚ ਫਸਿਆ ਹੋਇਆ ਹੈ। ਗੁਰਸੇਵਕ ਸਿੰਘ ਨੇ ਆਪਣੀ ਪੰਜਾਬ ਵਾਪਸੀ ਲਈ ਭਗਵੰਤ ਮਾਨ ਕੋਲ ਗੁਹਾਰ ਲਾਈ ਹੈ। ਗੁਰਸੇਵਕ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਮਾਨ ਨੂੰ ਪੰਜਾਬ ਵਾਪਸ ਲਿਆਉਣ ਲਈ ਅਪੀਲ ਕਰ ਰਿਹਾ ਹੈ।
ਵੀਡੀਓ ਵਿੱਚ ਗੁਰਸੇਵਕ ਨੇ ਕਿਹਾ ਹੈ ਕਿ ਮਾਨਸਾ ਤੇ ਬਠਿੰਡਾ ਦੇ ਟਰੈਵਲ ਏਜੰਟ ਹਨ ਜਿਨ੍ਹਾਂ ਢਾਈ ਲੱਖ ਰੁਪਏ ਲੈ ਕੇ ਉਸ ਨੂੰ ਮਲੇਸ਼ੀਆ ਭੇਜਿਆ। ਉੱਥੇ ਜੋ ਕੰਮ ਉਸ ਨੂੰ ਬੋਲਿਆ ਗਿਆ ਸੀ, ਉਸ ਦੇ ਉਲਟ ਕੰਮ ਉਸ ਨੂੰ ਦਿੱਤਾ ਜਾ ਰਿਹਾ ਹੈ। ਉੱਥੇ ਉਹ ਬਰਤਨ ਸਾਫ਼ ਕਰ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ।
ਦੱਸ ਦੇਈਏ ਕਿ ਇਸ ਦੇ ਨਾਲ ਹੀ ਕੁਵੈਤ ਵਿੱਚ ਫਸੇ 40 ਭਾਰਤੀ ਵੀ ਵੀਡੀਓ ਜਾਰੀ ਕਰਕੇ ਮਾਨ ਨੂੰ ਉਨ੍ਹਾਂ ਦੀ ਵਤਨ ਵਾਪਸੀ ਦੀ ਗੁਹਾਰ ਲਾ ਰਹੇ ਹਨ। ਇਨ੍ਹਾਂ ਵਿੱਚੋਂ 15 ਪੰਜਾਬੀ ਹਨ ਜਿਨ੍ਹਾਂ ਕੋਲ ਖਾਣਾ ਖਾਣ ਜੋਗੇ ਪੈਸੇ ਵੀ ਨਹੀਂ ਹਨ।
ਇਹ ਮਾਮਲਾ ਸਾਹਮਣੇ ਆਉਣ ਬਾਅਦ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਅੱਜ ਹੀ ਵਿਦੇਸ਼ ਮੰਤਰਾਲੇ ਨੂੰ ਮਾਮਲੇ ਦੀ ਜਾਣਕਾਰੀ ਭੇਜ ਰਹੇ ਹਨ। ਉਨ੍ਹਾਂ ਗੁਰਸੇਵਕ ਦੀ ਜਲਦ ਵਾਪਸੀ ਦਾ ਭਰੋਸਾ ਜਤਾਇਆ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਵੀਡੀਓ ਜਾਰੀ ਕਰਕੇ ਨੌਜਵਾਨਾਂ ਨੂੰ ਕਿਹਾ ਸੀ ਕਿ ਰੁਜ਼ਗਾਰ ਦੀ ਤਲਾਸ਼ ਵਿੱਚ ਅਜਿਹੇ ਮੁਲਕਾਂ ਵਿੱਚ ਨਾ ਜਾਣ ਜਿੱਥੇ ਜਾ ਕੇ ਉਹ ਫਸ ਜਾਣ, ਕੰਮ ਨਾ ਮਿਲੇ ਤੇ ਮੁਸ਼ਕਲ ਦਾ ਸਾਹਮਣਾ ਪਵੇ।
ਭਗਵੰਤ ਮਾਨ ਦੇ ਪਿੰਡ ਦਾ ਮੁੰਡਾ ਮਲੇਸ਼ੀਆ 'ਚ ਫਸਿਆ, ਭਾਂਡੇ ਮਾਂਜ ਕਰ ਰਿਹਾ ਗੁਜ਼ਾਰਾ
ਏਬੀਪੀ ਸਾਂਝਾ
Updated at:
10 May 2019 11:43 AM (IST)
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਨੌਜਵਾਨ ਗੁਰਸੇਵਕ ਸਿੰਘ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਤੇ ਹੁਣ ਮਲੇਸ਼ੀਆ ਵਿੱਚ ਫਸਿਆ ਹੋਇਆ ਹੈ। ਗੁਰਸੇਵਕ ਸਿੰਘ ਨੇ ਆਪਣੀ ਪੰਜਾਬ ਵਾਪਸੀ ਲਈ ਭਗਵੰਤ ਮਾਨ ਕੋਲ ਗੁਹਾਰ ਲਾਈ ਹੈ। ਗੁਰਸੇਵਕ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਮਾਨ ਨੂੰ ਪੰਜਾਬ ਵਾਪਸ ਲਿਆਉਣ ਲਈ ਅਪੀਲ ਕਰ ਰਿਹਾ ਹੈ।
- - - - - - - - - Advertisement - - - - - - - - -