ਜਲੰਧਰ: ਰਾਜ ਸਭਾ ਮੈਂਬਰ ਤੇ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੇ ਬੁਲਾਰੇ ਨਰੇਸ਼ ਗੁਜਰਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ ਹੈ। ਗੁਜਰਾਲ ਦਾ ਇਹ ਬਿਆਨ ਨਿੱਤ ਦਿਨ ਮੋਦੀ ਤੇ ਗਾਂਧੀ ਵੱਲੋਂ ਇੱਕ-ਦੂਜੇ 'ਤੇ ਕੀਤੀ ਜਾ ਰਹੀ ਚਿੱਕੜ ਉਛਾਲੀ ਦੌਰਾਨ ਆਇਆ ਹੈ।
ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਦੋਵਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਦੁਸ਼ਮਣ ਨਹੀਂ ਸਿਰਫ ਵਿਰੋਧੀ ਹਨ। ਭਵਿੱਖ ਵਿੱਚ ਦੋਵੇਂ ਨਵੀਂ ਚੁਣੀ ਜਾਣ ਵਾਲੀ ਸੰਸਦ ਵਿੱਚ ਬੈਠਣਗੇ ਤੇ ਕਾਨੂੰਨ ਬਣਾਉਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਕੋਈ ਹੱਕ ਨਹੀਂ ਕਿ ਉਹ ਕਹਿਣ ਕਿ ਪੀਐਮ ਚੋਰ ਹੈ ਤੇ ਇਵੇਂ ਹੀ ਸਾਡੇ ਪੀਐਮ ਵੀ ਜ਼ਿਆਦਾ ਬੋਲ ਜਾਂਦੇ ਹਨ।
ਆਪਣੇ ਸਿੱਧੇ ਬੋਲਾਂ ਲਈ ਜਾਣੇ ਜਾਂਦੇ ਗੁਜਰਾਲ ਨੂੰ ਜਦ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ 1984 ਦੌਰਾਨ ਕੀ ਹੋਇਆ ਸੀ। ਪਰ ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਹਾਂ ਕਿ ਜਦੋਂ ਕੋਈ ਇਸ ਸੰਸਾਰ ਵਿੱਚ ਨਹੀਂ ਰਹਿੰਦਾ ਤਾਂ ਉਸ ਦੀ ਅਲੋਚਨਾ ਕਰਨਾ ਸਹੀ ਨਹੀਂ ਹੈ, ਇਹ ਸਾਡੇ ਦੇਸ਼ ਦੀ ਰਵਾਇਤ ਹੈ।
ਮੋਦੀ-ਰਾਹੁਲ ਵਿਚਾਲੇ 'ਗਾਲੀ-ਗਲੋਚ' ਤੋਂ ਅਕਾਲੀ ਐਮਪੀ ਵੀ ਔਖੇ, ਗੁਜਰਾਲ ਬੋਲੇ ਬੰਦ ਹੋਏ ਚਿੱਕੜ ਉਛਾਲੀ
ਏਬੀਪੀ ਸਾਂਝਾ
Updated at:
10 May 2019 01:42 PM (IST)
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਕੋਈ ਹੱਕ ਨਹੀਂ ਕਿ ਉਹ ਕਹਿਣ ਕਿ ਪੀਐਮ ਚੋਰ ਹੈ ਤੇ ਇਵੇਂ ਹੀ ਸਾਡੇ ਪੀਐਮ ਵੀ ਜ਼ਿਆਦਾ ਬੋਲ ਜਾਂਦੇ ਹਨ।
ਪੁਰਾਣੀ ਤਸਵੀਰ
- - - - - - - - - Advertisement - - - - - - - - -