ਸਿਫ਼ਾਰਸ਼ੀ ਦੀ ਬੱਲੇ-ਬੱਲੇ, ਮੈਡਲ ਵਾਲੇ ਥੱਲੇ-ਥੱਲੇ!
ਏਬੀਪੀ ਸਾਂਝਾ | 03 Jan 2018 08:04 AM (IST)
ਬਰਨਾਲਾ: ਨੇਟਵਾਲ ਦੇ ਨੈਸ਼ਨਲ ਪਲੇਅਰ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਧਰਨਾ ਦਿੱਤਾ। ਪੀੜਤ ਪਲੇਅਰ ਲੜਕੀ ਦਾ ਇਲਜ਼ਾਮ ਹੈ ਕਿ ਉਸ ਦੀ ਸਿਲੈੱਕਸ਼ਨ ਨੂੰ ਕੱਟ ਕੇ ਕਿਸੇ ਦੂਜੇ ਸਿਫ਼ਾਰਸ਼ੀ ਲੜਕੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਖਿਡਾਰਨ ਸੁਖਨ ਪ੍ਰੀਤ ਨੇ ਦੱਸਿਆ ਕਿ ਉਹ ਨੈਸ਼ਨਲ ਵਿੱਚ ਨੈੱਟ ਬਾਲ ਵਿੱਚ ਪੰਜ ਬਾਰ ਖੇਡ ਚੁੱਕੀ ਹੈ। ਇਸ ਵਾਰ ਕੌਮੀ ਟੀਮ ਅੰਡਰ 19 ਵਿੱਚ ਸਿਲੈੱਕਸ਼ਨ ਦੇ ਲਈ ਉਸ ਦਾ 22 ਖਿਡਾਰੀਆਂ ਵਿੱਚੋਂ ਤੀਸਰਾ ਨੰਬਰ ਸੀ ਪਰ ਉਸ ਦੀ ਜਗ੍ਹਾ ਸਿਫ਼ਾਰਸ਼ੀ ਲੜਕੀ ਨੂੰ ਨੈਸ਼ਨਲ ਟੀਮ ਵਿੱਚ ਸ਼ਾਮਲ ਕੀਤਾ। ਉਸ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਲਈ ਕੋਚ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਕਿਹਾ ਕਿ ਇਸ ਖਿਡਾਰੀ ਦੀ ਸ਼ਿਕਾਇਤ ਅੱਗੇ ਸਪੋਰਟ ਡਾਇਰੈਕਟਰ ਪੰਜਾਬ ਨੂੰ ਭੇਜ ਦਿੱਤੀ ਹੈ।