ਚੰਡੀਗੜ੍ਹ: ਹੁਣ ਕਿਸੇ ਵੀ ਐਮਰਜੈਂਸੀ ਵੇਲੇ 112 'ਤੇ ਕਾਲ ਕਰੋ ਤੇ ਤੁਹਾਨੂੰ ਅੱਧੇ ਘੰਟੇ ਦੇ ਅੰਦਰ-ਅੰਦਰ ਸਹਾਇਤਾ ਮਿਲ ਜਾਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਡਾਇਲ 112 ਸੇਵਾ ਦੀ ਸ਼ੁਰੂਆਤ ਕੀਤੀ। ਇਸ ਦਾ ਮਕਸਦ ਪੰਜਾਬ ਦੇ ਲੋਕਾਂ ਲਈ ਐਮਰਜੈਂਸੀ ਸ਼ਿਕਾਇਤ ਪ੍ਰਣਾਲੀ ਨੂੰ ਵਧੇਰੇ ਮਜ਼ਬੂਤ ਕਰਨਾ ਹੈ।
ਅਹਿਮ ਗੱਲ਼ ਹੈ ਕਿ ਇਹ ਇੱਕਮਾਤਰ ਨੰਬਰ ਪੁਲਿਸ (100), ਫਾਇਰ (101), ਹੈਲਥ (108) ਤੇ ਮਹਿਲਾ ਹੈਲਪਲਾਈਨ (1090) ਦੀ ਥਾਂ ਲਵੇਗਾ। ਮੁੱਖ ਮੰਤਰੀ ਨੇ ਤਜਰਬੇ ਵਜੋਂ ਪਹਿਲੀ ਕਾਲ ਕੀਤੀ।