ਪੁਲਿਸ ਅਫ਼ਸਰਾਂ ਦੇ ਤਬਾਦਲੇ ਲਗਾਤਾਰ ਜਾਰੀ, 5 IAS ਤੇ 34 PCS ਬਦਲੇ
ਏਬੀਪੀ ਸਾਂਝਾ | 19 Feb 2019 09:19 PM (IST)
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਲਗਾਤਾਰ ਪੁਲਿਸ ਅਫ਼ਸਰਾਂ ਦੇ ਤਬਾਦਲੇ ਕਰ ਰਹੀ ਹੈ। ਅੱਜ ਸਰਕਾਰ ਵੀ ਸਰਕਾਰ ਵੱਲੋਂ 5 ਆਈਏਐਸ ਤੇ 34 ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਸਰਕਾਰ ਨੂੰ 20 ਫਰਵਰੀ ਤਕ ਬਦਲੀਆਂ ਕਰਨ ਦੀ ਤਾਰੀਖ਼ ਨਿਰਧਾਰਿਤ ਕੀਤੀ ਸੀ। ਬੀਤੇ ਕੱਲ੍ਹ ਵੀ ਸਰਕਾਰ ਨੇ ਆਈਜੀ ਸਮੇਤ ਆਈਜੀਪੀ, ਏਆਈਜੀ ਤੇ ਹੋਰ ਅਫ਼ਸਰਾਂ ਸਮੇਤ ਕੁੱਲ 90 ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਸੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈਏਐਸ ਗਗਨਦੀਪ ਸਿੰਘ ਬਰਾੜ ਨੂੰ ਵਿਸ਼ੇਸ਼ ਸਕੱਤਰ (ਖੇਤੀਬਾੜੀ), ਅਰਵਿੰਦਪਾਲ ਸਿੰਘ ਸੰਧੂ ਨੂੰ ਵਿਸ਼ੇਸ਼ ਸਕੱਤਰ (ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ) ਅਤੇ ਵਿਸ਼ੇਸ਼ ਸਕੱਤਰ (ਸੰਸਦੀ ਮਾਮਲਿਆਂ) ਲਾਇਆ ਗਿਆ ਹੈ। ਸੰਦੀਪ ਕੁਮਾਰ ਨੂੰ ਉਪ ਮੰਡਲ ਮੈਜਿਸਟਰੇਟ (ਬਰਨਾਲਾ), ਅਮਨਪ੍ਰੀਤ ਕੌਰ ਨੂੰ ਸਬ ਡਿਵੀਜ਼ਨਲ ਮੈਜਿਸਟਰੇਟ (ਤਪਾ) ਅਤੇ ਹਰਬੀਰ ਸਿੰਘ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਥਾਨਕ ਸਰਕਾਰ ਵਿਭਾਗ ਦੇ ਕਮਿਸ਼ਨਰ, ਨਗਰ ਨਿਗਮ, ਹੁਸ਼ਿਆਰਪੁਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।