ਚੰਡੀਗੜ੍ਹ : ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਦੇ ਖੇਤਰ ’ਚ ਅੱਤਵਾਦੀ ਟਿਕਾਣਿਆਂ ’ਤੇ ਕੀਤੀ ਕਾਰਵਾਈ ਤੋਂ ਬਾਅਦ ਦੋਨਾਂ ਦੇਸ਼ਾਂ ਵਿੱਚ ਯੁੱਧ ਦੇ ਡਰ ਕਾਰਨ ਸਹਿਮ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਯੁੱਧ ਦੇ ਖ਼ਤਰੇ ਦੇ ਖ਼ਿਲਾਫ਼ ਪਾਕਿਸਤਾਨ ਦੀਆਂ ਜਮਹੂਰੀ ਜਥੇਬੰਦੀਆਂ ਨੇ ਲਾਹੌਰ ਵਿਖੇ ਪ੍ਰਦਰਸ਼ਨ ਕੀਤਾ। ਇਹ ਰੈਲੀ ਲਾਹੌਰ ਦੇ ਪ੍ਰੈੱਸ ਕਲੱਬ ਦੇ ਬਾਹਰ ਪਾਕਿਸਤਾਨ ਸਿਵਲ ਸੁਸਾਇਟੀ ਫੋਰਮ,ਜੁਆਇੰਟ ਐਕਸ਼ਨ ਕਮੇਟੀ ਫ਼ਾਰ ਪੀਪਲਜ਼ ਫੋਰਮ ਤੇ ਰਵਾਦਾਰੀ ਤਹਿਰੀਕ ਨੇ ਮਿਲਕੇ ਕੀਤੀ।



ਇਸ ਰੈਲੀ ਦਾ ਉਦੇਸ਼ ਸੀ ਕਿ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਹ ਸੁਨੇਹਾ ਦੇਣਾ ਕਿ ਲੋਕ ਲੜਾਈ ਨੂੰ ਨਫ਼ਰਤ ਤੇ ਰੱਦ ਕਰਦੇ ਹਨ। ਇੰਨਾ ਜਮਹੂਰੀ ਜਥੇਬੰਦੀਆਂ ਦੇ ਮੈਂਬਰਾਂ ਨੇ ਹੱਥ ਵਿੱਚ ਬੈਨਰ ਫੜ੍ਹ ਹੋਏ ਸਨ ਜਿਨ੍ਹਾਂ ਵਿੱਚ ਸਾਫ਼ ਲਿਖਿਆ ਹੋਇਆ ਸੀ ਕਿ ਉਹ ਯੁੱਧ ਨਹੀਂ ਚਾਹੁੰਦੇ, ਉਹ ਸ਼ਾਂਤੀਪੂਰਨ ਗੱਲਬਾਤ ਨਾਲ ਮਸਲਿਆਂ ਦਾ ਹੱਲ ਚਾਹੁੰਦੇ ਹਨ। ਇਸ ਤੋਂ ਇਲਾਵਾ ਬੈਨਰਾਂ ਉੱਤੇ ਇਹ ਵੀ ਲਿਖਿਆ ਹੋਇਆ ਸੀ ਕਿ ਉਹ ਬੰਬ ਨਹੀਂ, ਰੋਟੀ ਚਾਹੁੰਦੇ ਹਨ।



ਰੈਲੀ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੇ ਭਾਰਤ ਨੂੰ ਗੱਲਬਾਤ ਰਾਹੀਂ ਮਸਲੇ ਹੱਲ ਕਰਨੇ ਚਾਹੀਦੇ ਹਨ ਕਿਉਂਕਿ ਯੁੱਧ ਹੋਰ ਸਮੱਸਿਆਵਾਂ ਪੈਦਾ ਕਰਦਾ ਹੈ। ਜੇਕਰ ਲੜਾਈ ਕਰਨੀ ਹੈ ਤਾਂ ਗ਼ਰੀਬੀ ਦੇ ਖ਼ਿਲਾਫ਼ ਕਰਨੀ ਚਾਹੀਦੀ ਹੈ।

ਇਸ ਰੈਲੀ ਨੂੰ ਪਾਕਿਸਤਾਨ ਸਿਵਲ ਸੁਸਾਇਟੀ ਫੋਰਮ ਦੇ ਕਨਵੀਨਰ ਮੁਹੰਮਦ ਤਹਿਸੀਨ ਤੇ ਹਿਊਮਨ ਰਾਈਟਸ ਕਮਿਸ਼ਨ ਫ਼ਾਰ ਪਾਕਿਸਤਾਨ ਦੇ ਹੁਸੈਨ ਨਕੱਬੀ, ਰਵਾਦਾਰੀ ਤਹਿਰੀਕ ਦੇ ਸਮਸਾਨ ਸਲਾਮਤ ਨੇ ਸੰਬੋਧਨ ਕੀਤਾ। ਇਸ ਰੈਲੀ ਵਿੱਚ ਸਿਵਲ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਪੱਤਰਕਾਰਾਂ ਨੇ ਵੀ ਹਿੱਸਾ ਲਿਆ।