ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਕੇ ਅਧਾਰਤ ਵਿਸ਼ਵਵਿਆਪੀ ਸਿੱਖ ਸੰਸਥਾ- ਦ ਸਿੱਖ ਗਰੁੱਪ - ਵੱਲੋਂ ਜਾਰੀ ਕੀਤੀ ਗਈ ‘ਦ ਸਿਖਸ 100’ ਦੀ ਸੂਚੀ ਦੇ ਤਾਜ਼ਾ ਸੰਸਕਰਣ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।

ਦੱਸ ਦਈਏ ਕਿ ਇਸ ਲਿਸਟ 'ਚ ਜਗੀਰ ਕੌਰ 2020 ਵਿਚ ਵਿਸ਼ਵ ਪੱਧਰ 'ਤੇ ਸ਼ਕਤੀਸ਼ਾਲੀ 100 ਸਿਖਾਂ ਚੋਂ ਦੂਸਰੇ ਸਥਾਨ 'ਤੇ ਰਹੀ। ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੇ ਸਿਖਰਲਾ ਸਥਾਨ ਬਰਕਰਾਰ ਰੱਖਿਆ।

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੂਚੀ ਵਿਚ ਚੁਣੇ ਗਏ। 100 ਸਿਖਾਂ ਚੋਂ ਇਹ ਦੋਵੇਂ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਰਹੇ।

ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਦਿੱਤੇ ਸਮਰਥਨ ਕਰਕੇ ਕਾਫ਼ੀ ਸੁਰਖੀਆਂ ਮਿਲੀਆਂ। ਉਹ ਵੀ ਪਹਿਲੀ ਵਾਰ ਸੂਚੀ ਵਿੱਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਯੋਗ ਰਹੇ।

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਇਦ ਇੱਕ ਦੂਜੇ ਨੂੰ ਰਾਜਨੀਤਿਕ ਮੋਰਚੇ 'ਤੇ ਉਤਰਨ ਦਾ ਮੌਕਾ ਨਹੀਂ ਗੁਆ ਸਕਦੇ, ਪਰ ਜਦੋਂ ਵਿਸ਼ਵਵਿਆਪੀ ਪੱਧਰ 'ਤੇ 'ਸ਼ਕਤੀਸ਼ਾਲੀ' ਸਿੱਖ ਬਣਨ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਸਾਂਝੇ ਮੰਚ 'ਤੇ ਹੁੰਦੇ ਹਨ। ਸਿੱਧੂ ਅਤੇ ਸੁਖਬੀਰ ਦੋਵਾਂ ਨੇ ਸੂਚੀ ਵਿਚ ਆਪਣੇ ਸਥਾਨ ਬਰਕਰਾਰ ਰੱਖੇ ਹਨ। ਸੁਖਬੀਰ ਨੂੰ ਸੂਚੀ ਵਿਚ 18ਵੇਂ ਸਥਾਨ 'ਤੇ ਜਦਕਿ ਸਿੱਧੂ ਦਾ ਨਾਂ 30ਵੇਂ ਸਥਾਨ 'ਤੇ ਹੈ।

ਇਸ ਸੂਚੀ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਦੀਪ ਪੁਰੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਪਿੰਗਲਵਾੜਾ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ, ਪਦਮ ਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਦੇ ਨਾਂ ਵੀ ਸ਼ਾਮਲ ਹਨ।

ਇਸ ਸੂਚੀ ਵਿਚ ਅਫਗਾਨਿਸਤਾਨ ਦੀ ਸੰਸਦ ਵਿਚ ਪਹਿਲੀ ਸਿੱਖ ਅਤੇ ਗੈਰ ਮੁਸਲਿਮ ਸੈਨੇਟਰ ਅਨਾਰਕਲੀ ਕੌਰ, ਕੈਨੇਡੀਅਨ ਮੰਤਰੀ ਹਰਜੀਤ ਸਿੰਘ ਸੱਜਣ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸਤਵੰਤ ਸਿੰਘ, ਦੁਬਈ ਸਥਿਤ ਸਮਾਜ ਸੇਵੀ ਐਸ ਪੀ ਐਸ ਓਬਰਾਏ ਅਤੇ ਅਮਰੀਕਾ ਅਧਾਰਤ ਈਕੋਸਿੱਖ ਦੇ ਪ੍ਰਧਾਨ ਡਾ: ਰਾਜਵੰਤ ਸਿੰਘ ਦੇ ਨਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਲਿਆ ਵੱਡਾ ਹਾਦਸਾ, ਯਾਤਰੀਆਂ ਨਾਲ ਭਰਿਆ ਜਹਾਜ਼ ਬਰਫ ਨਾਲ ਟਕਰਾਇਆ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904