ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਇੱਕ ਹਾਦਸਾ ਵਾਪਰਿਆ। ਇੱਥੇ ਇੰਡੀਆਗੋ ਦਾ ਇੱਕ ਜਹਾਜ਼ ਰਨਵੇ 'ਤੇ ਬਰਫ ਨਾਲ ਟਕਰਾ ਗਿਆ। ਜਹਾਜ਼ ਵਿਚ 233 ਯਾਤਰੀ ਸਵਾਰ ਸੀ। ਇਹ ਸਾਰੇ ਯਾਤਰੀ ਬਰਫ ਨਾਲ ਟੱਕਰਾਅ ਮਗਰੋਂ ਹੇਠਾਂ ਉਤਾਰ ਦਿੱਤੇ ਗਏ।


ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਰਨਵੇ ਤੋਂ ਉਡਾਣ ਭਰਨ ਦੌਰਾਨ ਜਹਾਜ਼ ਦਾ ਇੰਜਣ ਰਨਵੇ ਦੇ ਆਖਰ 'ਚ ਜਮੀ ਬਰਫ ਨਾਲ ਟਕਰਾ ਗਿਆ ਸੀ। ਪਾਇਲਟ ਨੇ ਸਮਝਦਾਰੀ ਦੀ ਵਰਤੋਂ ਕਰਦਿਆਂ ਜਹਾਜ਼ ਨੂੰ ਰੋਕ ਲਿਆ।



ਇਸ ਤੋਂ ਬਾਅਦ ਏਅਰਪੋਰਟ 'ਤੇ ਤਾਇਨਾਤ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦਾ ਅਮਲਾ ਟੈਂਡਰ ਲੈ ਕੇ ਮੌਕੇ 'ਤੇ ਪਹੁੰਚਿਆ। ਲੰਬੇ ਸਮੇਂ ਤੋਂ ਹਵਾਈ ਅੱਡੇ 'ਤੇ ਹਫੜਾ-ਦਫੜੀ ਦਾ ਮਾਹੌਲ ਸੀ। ਪਰ ਇਸ ਵਿੱਚ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ। ਏਅਰਪੋਰਟ ਦੇ ਸੁਰੱਖਿਆ ਕਰਮਚਾਰੀ ਵੀ ਮੌਕੇ ‘ਤੇ ਆ ਗਏ। ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: 83 ਤੇਜਸ ਲੜਾਕੂ ਜਹਾਜ਼ ਵਧਾਉਣਗੇ ਹਵਾਈ ਸੈਨਾ ਦੀ ਤਾਕਤ, 48 ਹਜ਼ਾਰ ਕਰੋੜ ਰੁਪਏ ਦਾ ਰੱਖਿਆ ਸੌਦੇ ਨੂੰ ਮਨਜ਼ੂਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904