ਫਿਰੋਜ਼ਪੁਰ: ਪੰਜਾਬ ਸਰਕਾਰ ਵਲੋਂ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਦੇ ਦਾਵੇ ਕੀਤੇ ਜਾਂਦੇ ਹਨ ਪਰ ਫਿਰੋਜ਼ਪੁਰ ਵਿੱਚ ਕਿਸਾਨਾਂ ਵੱਲੋਂ ਵੱਖ-ਵੱਖ ਹਾਈਵੇ ਤੇ ਫਿਰੋਜ਼ਪੁਰ ਤੋ ਸ਼੍ਰੀ ਗੰਗਨਗਰ ਨੇਸ਼ਨਸ ਹਾਈਵੇ ਐਨਐਚ 95 ਮਮਦੋਟ ਟੀ ਪੁਵਾਇੰਟ ਦੇ ਕੋਲ ਦੋ ਘੰਟੇ ਜਾਮ ਲਗਾਇਆ ਗਿਆ। ਦੱਸ ਦਈਏ ਕਿ ਨਾਰਾਜ਼ ਕਿਸਾਨਾਂ ਵਲੋਂ ਫਿਰੋਜ਼ਪੁਰ ਤੋਂ ਸ਼੍ਰੀ ਮੁਕਤਸਰ ਸਾਹਿਬ ਰੋਡ ਅਤੇ ਫਿਰੋਜ਼ਪੁਰ ਤੋਂ ਜ਼ੀਰਾ ਹਾਈਵੇ 'ਤੇ ਧਰਨਾ ਜਾਮ ਲਗਾਇਆ ਸੀ


ਪਰ ਪ੍ਰਸ਼ਾਸਨ ਦੇ ਭਰੌਸੇ ਮਗਰੋਂ ਵੱਖ-ਵੱਖ ਥਾਂਵਾਂ ਤੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ ਅਤੇ ਇਨ੍ਹਾਂ ਰਾਹਾਂ 'ਤੇ ਇੱਕ ਵਾਰ ਫਿਰ ਆਵਾਜਾਈ ਸ਼ੁਰੂ ਹੋਈ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਹੈ। ਪਰ ਮੰਡੀਆਂ ਵਿੱਚ ਅਜੇ ਤੱਕ ਪੂਰਾ ਬਾਰਦਾਨ ਨਹੀਂਂ ਮਿਲ ਰਿਹਾ। ਮੰਡੀਆਂ ਵਿਚ ਬਾਰਦਾਨੇ ਦੀ ਘਾਟ ਹੈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਵੇਚਣ ਵਿੱਚ ਦਿੱਕਤ ਆ ਰਹੀ ਹੈ।


ਕਿਸਾਨਾਂ ਦਾ ਕਹਿਣਾ ਹੈ ਕਿ ਬਾਰਦਾਨੇ ਦੀ ਪਰੇਸ਼ਾਨੀ ਨੂੰ ਲੈ ਕੇ ਅੱਜ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਇਸ ਦੇ ਨਾਲ ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਮੰਡੀ ਵਿਚ ਜ਼ਰੂਰਤ ਮੁਤਾਬਕ ਬਾਰਦਾਨਾ ਦੇਣਾ ਚਾਹੀਦਾ ਅਤੇ ਬਾਰਦਾਨੇ ਦੀ ਘਾਟ ਨੂੰ ਪੂਰਾ ਕਰਨਾ ਚਾਹੀਦਾ ਹੈ