ਅੰਮ੍ਰਿਤਸਰ : ਸ਼ਹਿਰ ਦੇ ਪੋਸ਼ ਇਲਾਕੇ ਮਕਬੂਲ ਰੋਡ 'ਤੇ ਸਥਿਤ ਇਕ ਆਲੀਸ਼ਾਨ ਕੋਠੀ ਦੀ ਬਜ਼ੁਰਗ ਮਾਲਕਣ ਅਤੇ ਉਸ ਦੀ ਨੌਕਰਾਣੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ 80 ਸਾਲਾ ਮ੍ਰਿਤਕ ਬਜ਼ੁਰਗ ਔਰਤ ਸ਼ੁਕਲਾ ਸੇਠ ਘਰ 'ਚ ਨੌਕਰਾਣੀ ਮਨਜੀਤ ਕੌਰ ਨਾਲ ਰਹਿ ਰਹੀ ਸੀ।

ਘਟਨਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਘਰ ਦੇ ਨਜ਼ਦੀਕ ਹੋਈ ਹੈ। ਪੁਲਿਸ ਅਨੁਸਾਰ ਬਜ਼ੁਰਗ ਮਹਿਲਾ ਦਾ ਨਾਮ ਸ਼ੁਕਲਾ ਸੇਠ ਤੇ ਨੌਕਰਾਣੀ ਦਾ ਨਾਮ ਮਨਜੀਤ ਕੌਰ ਹੈ। ਕੋਠੀ ਦੀ ਮਾਲਕਣ ਦੇ ਪਤੀ ਦੀ ਮੌਤ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਟਨਾ ਤੋਂ ਤੁਰੰਤ ਬਾਅਦ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਵਾਰਦਾਤ ਵਾਲੇ ਘਰ ਪਹੁੰਚੇ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਸ਼ਰਧਾਲੂ ਸੀ।

ਵਾਰਦਾਤ ਦੀ ਖਬਰ ਮਿਲਦਿਆਂ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਹੁਣ ਅੰਮ੍ਰਿਤਸਰ ਦੀ ਸੁਰਖਿਆ ਪ੍ਰਣਾਲੀ ਉਤੇ ਵੀ ਸਵਾਲ ਖੜੇ ਹੋ ਗਏ। ਸ਼ਹਿਰ ਵਿੱਚ ਹਾਰਟ ਆਫ ਏਸ਼ੀਆ ਸੰਮੇਲ਼ਨ ਹੋਣ ਵਾਲਾ ਹੈ। ਪੁਲਿਸ ਦਾ ਦਾਅਵਾ ਹੈ ਕਿ ਸੁਰਖਿਆ-ਵਿਵਸਥਾ ਕਾਫੀ ਪੁਖਤਾ ਹੈ ਪਰ ਇਸ ਵਾਰਦਾਤ ਨੇ ਸੁਰਖਿਆ ਪ੍ਰਣਾਲੀ ਉਤੇ ਸਵਾਲ ਜ਼ਰੂਰ ਚੁੱਕ ਦਿੱਤੇ ਹਨ।