ਪਟਿਆਲਾ: ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਆਪਣੀ ਵਿਰੋਧੀ ਉਮੀਦਾਵਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਇਸ ਵਾਰ ਡਾ. ਗਾਂਧੀ ਦੇ ਨਿਸ਼ਾਨੇ 'ਤੇ ਪਰਨੀਤ ਕੌਰ ਦੀ ਬੁਲੇਟ ਪਰੂਫ ਗੱਡੀ ਰਹੀ।
ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਨੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਬੁਲੇਟ ਪਰੂਫ ਕਾਰ ਦੇਣ ਦੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪਰਨੀਤ ਕੌਰ ਨੂੰ ਆਮ ਜਨਤਾ ਤੋਂ ਕਾਹਦਾ ਡਰ ਸਤਾ ਰਿਹਾ ਹੈ। ਡਾ. ਗਾਂਧੀ ਨੇ ਕਿਹਾ ਕਿ ਸਿਰਫ ਮੁੱਖ ਮੰਤਰੀ ਦੀ ਪਤਨੀ ਹੋਣ ਕਾਰਨ ਡੇਢ ਕਰੋੜ ਰੁਪਏ ਦੀ ਕਾਰ ਮਿਲਣੀ ਬੇਹੱਦ ਗ਼ਲਤ ਹੈ।
ਡਾ. ਧਰਮਵੀਰ ਗਾਂਧੀ ਨੇ ਸਵਾਲ ਚੁੱਕਿਆ ਕਿ ਬੁਲੇਟ ਪਰੂਫ ਗੱਡੀ ਦਾ ਪੈਸਾ ਪਰਨੀਤ ਕੌਰ ਕਿੱਥੋਂ ਦੇਵੇਗੀ। ਉਨ੍ਹਾਂ ਕਿਹਾ ਕਿ ਪਰਨੀਤ ਕੌਰ ਟਿਕਟ ਵੀ ਸ਼ਾਹੀ ਖ਼ਾਨਦਾਨ ਕਰਕੇ ਮਿਲੀ ਹੈ। ਡਾ. ਗਾਂਧੀ ਨੇ ਕਿਹਾ ਕਿ 15 ਸਾਲਾਂ ਤੋਂ ਪਰਨੀਤ ਕੌਰ ਪਟਿਆਲਾ ਵਿੱਚ ਹੀ ਸੀ, ਉਨ੍ਹਾਂ ਕੋਈ ਵਿਕਾਸ ਨਹੀਂ ਕੀਤਾ ਅਤੇ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਆ ਗਏ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਡਾ. ਗਾਂਧੀ ਨੇ ਦੂਜੇ ਸਥਾਨ 'ਤੇ ਰਹਿਣ ਵਾਲੀ ਪਰਨੀਤ ਕੌਰ ਨੂੰ 20 ਕੁ ਹਜ਼ਾਰ ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਇਸ ਵਾਰ ਦੋਵਾਂ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਚੋਣ ਮੈਦਾਨ ਵਿੱਚ ਹਨ।
ਡਾ. ਗਾਂਧੀ ਵੱਲੋਂ ਕੈਪਟਨ ਦੀ ਪਤਨੀ ਦੀ ਬੁਲੇਟ ਪਰੂਫ ਗੱਡੀ 'ਤੇ 'ਬੰਬਾਰੀ'
ਏਬੀਪੀ ਸਾਂਝਾ
Updated at:
07 Apr 2019 03:55 PM (IST)
ਡਾ. ਗਾਂਧੀ ਨੇ ਕਿਹਾ ਕਿ ਪਰਨੀਤ ਕੌਰ ਨੂੰ ਆਮ ਜਨਤਾ ਤੋਂ ਕਾਹਦਾ ਡਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ ਮੁੱਖ ਮੰਤਰੀ ਦੀ ਪਤਨੀ ਹੋਣ ਕਾਰਨ ਡੇਢ ਕਰੋੜ ਰੁਪਏ ਦੀ ਕਾਰ ਮਿਲਣੀ ਬੇਹੱਦ ਗ਼ਲਤ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -