ਗਿੱਦੜਬਾਹਾ: ਪੰਜਾਬ ਵਿੱਚ ਨਸ਼ੇੜੀਆਂ ਦੀ ਹਾਲਤ ਇਹ ਹੋ ਗਈ ਹੈ ਕਿ ਉਨ੍ਹਾਂ ਮੁਰਦ ਦੇ ਸਸਕਾਰ ਲਈ ਲਿਆਂਦੀਆਂ ਲੱਕੜਾਂ ਵੀ ਨਹੀਂ ਛੱਡੀਆਂ। ਗਿੱਦੜਬਾਹਾ ਵਿੱਚ ਵਾਪਰੀ ਇਸ ਘਟਨਾ ਦੀ ਚੁਫੇਰੇ ਚਰਚਾ ਹੋ ਰਹੀ ਹੈ। ਲੋਕ ਹੈਰਾਨ ਹਨ ਕਿ ਨਸ਼ੇੜੀ ਨਸ਼ੇ ਲਈ ਕੁਝ ਵੀ ਕਰਨ ਲਈ ਤਿਆਰ ਹਨ।
ਦਰਅਸਲ ਗਿੱਦੜਬਾਹਾ ਦੇ ਲਾਈਨੋਂ ਪਾਰ ਇਲਾਕੇ ਵਿੱਚ ਬਣੇ ਸ਼ਮਸ਼ਾਨਘਾਟ ਵਿੱਚ ਮੁਰਦ ਦੇ ਸਸਕਾਰ ਲਈ ਲਿਆਂਦੀਆਂ ਲੱਕੜਾਂ ਚੋਰੀ ਹੋ ਗਈਆਂ। ਗਿੱਦੜਬਾਹਾ ਦੇ ਪਿੰਡ ਵਿੱਚ ਰਹਿਣ ਵਾਲੇ ਮਿੱਠੂ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਸਸਕਾਰ ਕਰਨਾ ਸੀ। ਮਿੱਠੂ ਸਿੰਘ ਗਰੀਬ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਸਸਕਾਰ ਲਈ ਪਰਿਵਾਰਕ ਮੈਂਬਰਾਂ ਵੱਲੋਂ ਬੜੀ ਮੁਸ਼ਕਲ ਨਾਲ ਮੁੱਲ ਲੱਕੜਾਂ ਲਿਆਂਦੀਆਂ ਗਈਆਂ।
ਉਨ੍ਹਾਂ ਨੇ ਲੱਕੜਾਂ ਨੂੰ ਸ਼ਮਸ਼ਾਨਘਾਟ ਵਿੱਚ ਰੱਖ ਦਿੱਤਾ ਤੇ ਹੋਰ ਛਟੀਆਂ ਆਦਿ ਦਾ ਪ੍ਰਬੰਧ ਕਰਨ ਲਈ ਚਲੇ ਗਏ। ਜਦੋਂ ਉਹ ਵਾਪਸ ਸ਼ਮਸ਼ਾਨਘਾਟ ਵਿੱਚ ਛਟੀਆਂ ਲੈ ਕੇ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਉੱਥੇ ਉਨ੍ਹਾਂ ਵੱਲੋਂ ਰੱਖੀਆਂ ਹੋਈਆਂ ਲੱਕੜਾਂ ਮੌਜੂਦ ਨਹੀਂ ਸਨ। ਕਾਫੀ ਤਲਾਸ਼ ਕਰਨ 'ਤੇ ਵੀ ਕੁਝ ਪਤਾ ਨਹੀਂ ਲੱਗਿਆ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਅਕਸਰ ਹੀ ਨਸ਼ੇੜੀ ਆਉਂਦੇ ਹਨ। ਉਹ ਉੱਥੇ ਚਿੱਟੇ ਦਾ ਨਸ਼ਾ ਕਰਦੇ ਹਨ। ਉਹ ਅਕਸਰ ਹੀ ਇੱਥੋਂ ਚੋਰੀਆਂ ਕਰਕੇ ਲੈ ਜਾਂਦੇ ਹਨ ਤੇ ਜੇਕਰ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਗਾਲੀ ਗਲੋਚ ਤੇ ਕੁੱਟਮਾਰ ਕਰਨ 'ਤੇ ਉਤਾਰੂ ਹੋ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਨਸ਼ਾ ਕਰਨ ਲਈ ਵਰਤੀਆਂ ਸਰਿੰਜਾਂ ਆਮ ਹੀ ਮਿਲ ਜਾਂਦੀਆਂ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਮੇਂ ਸਮੇਂ ਤੇ ਇੱਥੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਵੇ। ਇਸ ਤਰ੍ਹਾਂ ਦੇ ਨਸ਼ੇੜੀ ਲੋਕਾਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸ਼ਰਮਨਾਕ! ਚਿੱਟੇ ਲਈ ਮੁਰਦੇ ਦੇ ਸਸਕਾਰ ਵਾਲੀਆਂ ਲੱਕੜਾਂ ਵੀ ਨਾ ਛੱਡੀਆਂ
ਏਬੀਪੀ ਸਾਂਝਾ
Updated at:
27 Jan 2020 04:19 PM (IST)
ਪੰਜਾਬ ਵਿੱਚ ਨਸ਼ੇੜੀਆਂ ਦੀ ਹਾਲਤ ਇਹ ਹੋ ਗਈ ਹੈ ਕਿ ਉਨ੍ਹਾਂ ਮੁਰਦ ਦੇ ਸਸਕਾਰ ਲਈ ਲਿਆਂਦੀਆਂ ਲੱਕੜਾਂ ਵੀ ਨਹੀਂ ਛੱਡੀਆਂ। ਗਿੱਦੜਬਾਹਾ ਵਿੱਚ ਵਾਪਰੀ ਇਸ ਘਟਨਾ ਦੀ ਚੁਫੇਰੇ ਚਰਚਾ ਹੋ ਰਹੀ ਹੈ। ਲੋਕ ਹੈਰਾਨ ਹਨ ਕਿ ਨਸ਼ੇੜੀ ਨਸ਼ੇ ਲਈ ਕੁਝ ਵੀ ਕਰਨ ਲਈ ਤਿਆਰ ਹਨ।
- - - - - - - - - Advertisement - - - - - - - - -