ਸਰਹੱਦੀ ਖੇਤਰ 'ਚ ਬੀਐਸਐਫ ਨੇ 1 ਕਿਲੋ ਦੇ ਕਰੀਬ ਨਸ਼ੀਲਾ ਪਦਾਰਥ ਕੀਤਾ ਬਰਾਮਦ
ਏਬੀਪੀ ਸਾਂਝਾ | 22 Apr 2020 07:16 PM (IST)
ਅੱਜ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ 'ਚ ਤਕਰੀਬਨ 1 ਕਿਲੋ ਕਰੀਬ ਨਸ਼ਾ (ਸੰਭਾਵਿਕ ਤੌਰ ਤੇ ਹੈਰੋਇਨ), 30 ਬੋਰ ਦਾ ਦੇਸੀ ਪਿਸਤੌਲ, 02 ਮੈਗਜ਼ਿਨ ਅਤੇ 24 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਅੰਮ੍ਰਿਤਸਰ: ਸਰਹੱਦੀ ਸੁਰੱਖਿਆ ਬਲ ਯਾਨੀ ਬੀਐਸਐਫ (BSF) ਦੇ ਜਾਗਰੂਕ ਜਵਾਨਾਂ ਨੇ ਇੱਕ ਵਾਰ ਫਿਰ ਦੇਸ਼ ਵਿਰੋਧੀ ਤਾਕਤਾਂ ਨੂੰ ਨਾਕਾਮ ਕੀਤਾ ਹੈ। ਭਾਰਤ ਵਿੱਚ ਪਾਬੰਦੀਸ਼ੁਦਾ ਵਸਤੂਆਂ ਦੀ ਖੇਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨੂੰ ਬੀਐਸਐਫ ਦੇ ਜਵਾਨਾਂ ਨੇ ਅੱਜ ਅਸਫਲ ਕਰ ਦਿੱਤਾ। ਅੱਜ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ 'ਚ ਤਕਰੀਬਨ 1 ਕਿਲੋ ਕਰੀਬ ਨਸ਼ਾ (ਸੰਭਾਵਿਕ ਤੌਰ ਤੇ ਹੈਰੋਇਨ), 30 ਬੋਰ ਦਾ ਦੇਸੀ ਪਿਸਤੌਲ, 02 ਮੈਗਜ਼ਿਨ ਅਤੇ 24 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।