ਇਹ ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ ਜਦ ਦੋਨੋਂ ਪਤੀ ਪਤਨੀ ਇੱਕ ਪਾਰਟੀ ਤੋਂ ਘਰ ਪਰਤੇ ਸਨ ਅਤੇ
ਨਿੱਜੀ ਲੜਾਈ ਦੇ ਚੱਲਦਿਆਂ ਘਰ ਪਹੁੰਚਦੇ ਹੀ ਲੜਾਈ ਨੇ ਵੱਡਾ ਰੁੱਖ ਲੈ ਲਿਆ।ਇਸ ਤੇ ਪਤਨੀ ਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਦਰਵਾਜ਼ਾ ਨਾ ਖੋਲ੍ਹਣ ਤੇ ਡੀਐੱਸਪੀ ਅਤੁਲ ਸੋਨੀ ਨੇ ਉਸ ਤੇ ਗੋਲੀ ਚਲਾ ਦਿੱਤੀ। ਹਾਲਾਂਕਿ ਅਤੁਲ ਸੋਨੀ ਦੀ ਪਤਨੀ ਵਾਲ ਵਾਲ ਬੱਚ ਗਈ।
ਪਰ ਗੁੱਸੇ 'ਚ ਆਈ ਪਤਨੀ ਨੇ ਡੀਐੱਸਪੀ ਅਤੁਲ ਸੋਨੀ ਦੇ ਖਿਲਾਫ ਮੋਹਾਲੀ ਦੇ ਅੱਠ ਫੇਸ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਹੈ। ਸ਼ਿਕਾਇਤ ਮਿਲਦੇ ਹੀ ਮੋਹਾਲੀ ਪੁਲੀਸ ਨੇ ਅਤੁਲ ਸੋਨੀ ਦੇ ਖਿਲਾਫ ਆਈਪੀਸੀ ਦੀ ਧਾਰਾ 307 ਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਦੀ ਤਫ਼ਤੀਸ਼ ਵਿੱਚ ਇੱਕ ਹੋਰ ਖੁਲਾਸਾ ਹੋਇਆ ਹੈ ਕਿ ਅਤੁਲ ਸੋਨੀ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਨਹੀਂ ਬਲਕਿ ਗੈਰ ਕਾਨੂੰਨੀ ਢੰਗ ਨਾਲ ਰੱਖੇ ਹੋਏ ਹਥਿਆਰ ਨਾਲ ਇਹ ਵਾਰਦਾਤ ਕੀਤੀ ਹੈ।