ਡੀਐਸਪੀ ਖੁਦਕੁਸ਼ੀ ਦੌਰਾਨ ਜ਼ਖ਼ਮੀ ਗੰਨਮੈਨ ਦੀ ਹੋਈ ਮੌਤ
ਏਬੀਪੀ ਸਾਂਝਾ | 31 Jan 2018 09:06 AM (IST)
ਫ਼ਰੀਦਕੋਟ- ਜੈਤੋ ਵਿੱਚ ਗੋਲੀ ਲੱਗਣ ਨਾਲ ਮਰਨ ਵਾਲ ਡੀਐਸਪੀ ਦੇ ਨਾਲ ਜ਼ਖ਼ਮੀ ਹੋਏ ਗੰਨਮੈਨ ਦੀ ਵੀ ਮੌਤ ਹੋ ਗਈ ਹੈ। ਵਿਦਿਆਰਥੀ ਧਰਨੇ ਦੌਰਾਨ ਤਣਾਅ 'ਚ ਆਏ ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ ਦੇ ਸਰੀਰ 'ਚੋਂ ਨਿਕਲੀ ਗੋਲੀ ਨਾਲ ਗੰਭੀਰ ਜ਼ਖ਼ਮੀ ਹੋਏ ਗੰਨਮੈਨ ਲਾਲ ਸਿੰਘ ਦੀ ਵੀ ਕੱਲ ਸ਼ਾਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਡੀ.ਐਸ.ਪੀ. ਜੈਤੋ ਬਲਜਿੰਦਰ ਸਿੰਘ ਸੰਧੂ ਵਲੋਂ ਜੈਤੋ ਦੇ ਯੂਨੀਵਰਸਿਟੀ ਕਾਲਜ ਵਿਖੇ ਵਿਦਿਆਰਥੀਆਂ ਦੇ ਧਰਨੇ ਦੌਰਾਨ ਭੇਦਭਰੀ ਹਾਲਤ ਵਿੱਚ ਆਪਣੀ ਹੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ। ਇਸ ਦੌਰਾਨ ਡੀ.ਐਸ.ਪੀ. ਦੇ ਸਰੀਰ 'ਚੋਂ ਨਿਕਲੀ ਗੋਲੀ ਪਿੱਛੇ ਖੜ੍ਹੇ ਗੰਨਮੈਨ ਲਾਲ ਸਿੰਘ (47) ਦੇ ਸਿਰ 'ਚ ਲੱਗ ਗਈ ਸੀ। ਜਿਸ ਨਾਲ ਲਾਲ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਡਾਕਟਰਾਂ ਅਨੁਸਾਰ ਲਾਲ ਸਿੰਘ ਦੇ ਸਿਰ 'ਚ ਲੱਗੀ ਗੋਲੀ ਕਾਫ਼ੀ ਘਾਤਕ ਸਿੱਧ ਹੋਈ।