ਹਾਲਾਂਕਿ ਬਠਿੰਡਾ ਵਿਜੀਲੈਂਸ ਟੀਮ ਨੇ ਅਦਾਲਤ ਸਾਹਮਣੇ ਕੋਲਿਆਂਵਾਲੀ ਦੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਇਸ ਮੰਗ ’ਤੇ ਬਹਿਸ ਹੋਣ ਬਾਅਦ ਅਦਾਲਤ ਨੇ ਖਾਸ ਹਦਾਇਤਾਂ ਨਾਲ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਕੋਲਿਆਂਵਾਲੀ ਬਠਿੰਡਾ ਨਹੀਂ ਬਲਕਿ ਮੁਹਾਲੀ ਹੀ ਰਹਿਣਗੇ।
ਇਸ ਦੇ ਨਾਲ ਹੀ ਅਦਾਲਤ ਨੇ ਕੋਲਿਆਂਵਾਲੀ ਤੋਂ ਪੁੱਛਗਿੱਛ ਕਰਨ ਲਈ ਵੀ ਪ੍ਰਤੀ ਦਿਨ ਸਿਰਫ ਦੋ ਘੰਟੇ ਦਾ ਸਮਾਂ ਦਿੱਤਾ। ਅਦਾਲਤ ਦੇ ਨਿਰਦੇਸ਼ਾਂ ਮੁਤਾਬਕ ਇੱਕ ਤੋਂ ਤਿੰਨ ਵਜੇ ਤਕ ਬਠਿੰਡਾ ਵਿਜੀਲੈਂਸ ਦੀ ਟੀਮ ਦਿਆਲ ਸਿੰਘ ਕੋਲਿਆਂਵਾਲੀ ਤੋਂ ਪੁੱਛਗਿੱਛ ਕਰੇਗੀ। ਪੁੱਛਗਿੱਛ ਇੱਕ ਵਕੀਲ ਸਾਹਮਣੇ ਹੀ ਹੋਏਗੀ। ਸੁਪਰੀਮ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਕੋਲਿਆਂਵਾਲੀ ਨੇ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ।