ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਇਕ ਪੱਤਰ ਜਾਰੀ ਕਰਕੇ ਲੋਕ ਸਭਾ ਚੋਣਾਂ 2019 ਦੌਰਾਨ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਬੁਲਿਟ ਪਰੂਫ਼ ਗੱਡੀ ਵਰਤਣ ਦੀ ਮਨਜ਼ੂਰੀ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਉਕਤ ਮਨਜ਼ੂਰੀ ਆਦਰਸ਼ ਚੋਣ ਜ਼ਾਬਤੇ ਦੇ ਨੁਕਤਾ ਨੰ. 5 ਪੈਰਾ 10.5.1 ਅਨੁਸਾਰ ਦਿੱਤੀ ਗਈ ਹੈ।
ਇਸ ਨੁਕਤੇ ਮੁਤਾਬਕ ਜੇ ਸੁਰੱਖਿਆ ਕਿਸੇ ਵਿਅਕਤੀ ਦੀ ਸੁਰੱਖਿਆ ਸਬੰਧੀ ਲੋੜ ਮਹਿਸੂਸ ਕਰਦੀਆਂ ਹਨ ਕਿ ਸਬੰਧਤ ਵਿਅਕਤੀ ਨੂੰ ਬੁਲਿਟ ਪਰੂਫ਼ ਗੱਡੀ ਵਿੱਚ ਹੀ ਸਫ਼ਰ ਕਰਨਾ ਚਾਹੀਦਾ ਹੈ ਤਾਂ ਉਸ ਵਿਅਕਤੀ ਨੂੰ ਸਰਕਾਰ ਵੱਲੋਂ ਇੱਕ ਬੁਲੇਟ ਪਰੂਫ਼ ਗੱਡੀ ਮੁਹੱਈਆ ਕਰਵਾਈ ਜਾਵੇਗੀ।
ਇਸ ਗੱਡੀ ਦੇ ਖਰਚਿਆਂ ਦੀ ਅਦਾਇਗੀ ਸਬੰਧਤ ਵਿਅਕਤੀ ਵੱਲੋਂ ਹੀ ਕੀਤੀ ਜਾਏਗੀ। ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਅਜਿਹੇ ਵਾਹਨ ਵਿੱਚ ਹੋਰ ਕੋਈ ਸਿਆਸੀ ਆਗੂ/ਵਰਕਰ ਸਫ਼ਰ ਨਹੀਂ ਕਰ ਸਕਦਾ। ਸਿਰਫ਼ ਇਸ ਗੱਡੀ ਵਿੱਚ ਉਨ੍ਹਾਂ ਦੇ ਨਿੱਜੀ ਮੈਡੀਕਲ ਅਟੈਂਡੇਂਟ ਹੀ ਸਫ਼ਰ ਕਰ ਸਕਦੇ ਹਨ।