ਜਲੰਧਰ: ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਜਲੰਧਰ ਵਿੱਚ ਛੇ ਥਾਵਾਂ 'ਤੇ ਛਾਪੇ ਮਾਰੇ। ਈਡੀ ਨੇ ਕਾਂਗਰਸ ਦੇ ਦੇਹਾਤੀ ਜ਼ਿਲ੍ਹਾ ਪ੍ਰਧਾਨ ਸਣੇ ਵੱਡੇ ਪ੍ਰਾਪਰਟੀ ਐਡਵਾਈਜ਼ਰਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ।


ਈਡੀ ਕੋਲ ਕੁਝ ਲੋਕਾਂ ਦੇ ਖਾਤੇ ਵਿਦੇਸ਼ਾਂ ਵਿੱਚ ਹੋਣ ਦੀ ਸ਼ਿਕਾਇਤ ਪੁੱਜੀ ਹੈ। ਈਡੀ ਨੇ ਇਨ੍ਹਾਂ ਦੇ ਟਿਕਾਣਿਆਂ 'ਤੇ ਛਾਪੇ ਮਾਰ ਕੇ ਕਾਗਜ਼-ਪੱਤਰ ਵੇਖੇ। ਸੂਤਰਾਂ ਮੁਤਾਬਕ ਕੈਨੇਡਾ ਵਿੱਚ ਖਾਤੇ ਹੋਣ ਤੇ ਵਿਦੇਸ਼ਾਂ 'ਚ ਪੈਸੇ ਭੇਜਣ ਦਾ ਮਾਮਲਾ ਹੈ।