ਸਿੱਖਿਆ ਮੰਤਰੀ ਨੂੰ ਨਹੀਂ ਜਚੇ ਕੁੜਤੇ ਪਜਾਮੇ ਵਾਲੇ ਅਧਿਆਪਕ
ਏਬੀਪੀ ਸਾਂਝਾ | 12 Jul 2018 05:18 PM (IST)
ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਅਮਲੇ ਨੂੰ ਸਿੱਖਿਆ ਵਿਭਾਗ ਵੱਲੋਂ ਚੰਗੇ ਕੱਪੜੇ ਪਾਉਣ ਦੀ ਤਾਕੀਦ ਕੀਤੀ ਹੈ। ਅਧਿਆਪਕਾਂ ਤੇ ਹੋਰਨਾਂ ਸਿੱਖਿਆ ਕਰਮਚਾਰੀਆਂ ਲਈ ਵਸਤਰ ਪਾਉਣ 'ਤੇ ਸ਼ਬਦੀ ਪਾਬੰਦੀ ਲਾਈ ਗਈ ਹੈ। ਹੁਣ ਪੰਜਾਬ ਸਿੱਖਿਆ ਵਿਭਾਗ ਦਾ ਕੋਈ ਵੀ ਮੁਲਾਜ਼ਮ ਕੁੜਤੇ ਪਜਾਮੇ ਵਿੱਚ ਨਹੀਂ ਨਜ਼ਰ ਆਵੇਗਾ। ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਪਣੇ ਮਹਿਕਮੇ ਦੇ ਮੁਲਾਜ਼ਮਾਂ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਮਰਦ ਸਿੱਖਿਆਦਾਨ ਕੁੜਤੇ ਪਜਾਮੇ ਨਾ ਪਾਉਣ। ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਡਰੈੱਸ ਕੋਡ ਇੱਕ ਅਨੁਸ਼ਾਸਨ ਦੀ ਨਿਸ਼ਾਨੀ ਹੈ। ਜ਼ਿਕਰਯੋਗ ਹੈ ਕਿ ਡ੍ਰੈੱਸ ਕੋਡ ਮਹਿਕਮੇ ਦੇ ਸਿਰਫ ਪੁਰਸ਼ਾਂ ਮੁਲਾਜ਼ਮਾਂ ਉਤੇ ਲਾਗੂ ਹੁੰਦਾ ਹੈ ਔਰਤਾਂ 'ਤੇ ਨਹੀਂ। ਮੰਤਰੀ ਦੀ ਸਲਾਹ ਵਿੱਚ ਔਰਤਾਂ ਨੂੰ ਕੁਝ ਵੀ ਪਾਉਣ ਦੀ ਖੁੱਲ੍ਹ ਹੈ। ਹਾਲਾਂਕਿ, ਸੋਨੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਇ ਹੈ ਤੇ ਇਹ ਕਿਸੇ ਨਿਤੀ ਦਾ ਹਿੱਸਾ ਨਹੀਂ।