ਚੰਡੀਗੜ੍ਹ: ਦਿੱਲੀ ਤੋਂ ਡੈਪੂਟੇਸ਼ਨ ਉੱਤੇ ਚੰਡੀਗੜ੍ਹ ਵਿੱਚ ਤਾਇਨਾਤ ਅੱਠ ਡਿਪਟੀ ਸੁਪਰੀਟੇਡੇਂਟ ਆਫ਼ ਪੁਲਿਸ(ਡੀਐਸਪੀ) ਦਾ ਗ੍ਰਹਿ ਮੰਤਰਾਲੇ ਨੇ ਇਕੱਠਾ ਤਬਾਦਲਾ ਕੀਤਾ ਹੈ। ਸਾਰਿਆਂ ਨੂੰ ਦਿੱਲੀ ਵਾਪਸ ਬੁਲਾਇਆ ਗਿਆ।

ਇਨ੍ਹਾਂ ਅਫ਼ਸਰਾਂ ਦੀ ਤਾਇਨਾਤੀ ਤੋਂ ਚੰਡੀਗੜ੍ਹ ਪੁਲਿਸ ਦੇ ਅਫ਼ਸਰਾਂ ਨੇ ਆਪਣੀ ਪ੍ਰਮੋਸ਼ਨ ਵਿੱਚ ਦੇਰੀ ਨੂੰ ਮੁੱਦਾ ਬਣਾ ਕੇ CAT ਵਿੱਚ ਕੇਸ ਕੀਤਾ ਸੀ। ਦਿੱਲੀ ਦੇ ਅਫ਼ਸਰਾਂ ਨੂੰ ਅਸਰਦਾਰ ਅਹੁਦਿਆਂ ਉੱਤੇ ਲਗਾਉਣ ਦਾ ਇਲਜ਼ਾਮ ਵੀ ਸਥਾਨਕ ਅਫ਼ਸਰ ਲਗਾਉਂਦੇ ਰਹੇ ਹਨ।