ਬਠਿੰਡਾ: 15 ਦਸੰਬਰ ਨੂੰ ਬਠਿੰਡਾ ਪੁਲਿਸ ਨਾਲ ਹੋਈ ਝੜਪ ਵਿੱਚ ਮਾਰੇ ਗਏ ਗੈਂਗਸਟਰ ਪ੍ਰਭਦੀਪ ਦੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਅਮਨਦੀਪ ਨੇ ਅੱਜ ਵਿਆਹ ਦੇ ਸਬੂਤ ਆਈਜੀ ਕੋਲ ਪੇਸ਼ ਕਰਦਿਆਂ ਪਤਨੀ ਹੋਣ ਦੇ ਹੱਕ ਦੀ ਪੁਸ਼ਟੀ ਕਰਨ ਦੀ ਮੰਗ ਕੀਤੀ।
ਆਈਜੀ ਨੂੰ ਮਿਲਣ ਤੋਂ ਬਾਅਦ ਅਮਨਦੀਪ ਨੇ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਪੰਜਾਬ ਪੁਲਿਸ ਦੀ ਕਾਰਵਾਈ 'ਤੇ ਸ਼ੱਕ ਹੈ। ਅਮਨਦੀਪ ਨੇ ਕਿਹਾ ਕਿ ਉਸ ਦਾ ਵਿਆਹ ਪ੍ਰਭਦੀਪ ਦੇ ਘਰਦਿਆਂ ਨੇ ਆਪ ਕੀਤਾ ਸੀ ਪਰ ਅੱਜ ਉਹ ਪਛਾਨਣ ਤੋਂ ਹੀ ਇਨਕਾਰ ਕਰਦੇ ਹਨ। ਦੂਜੇ ਪਾਸੇ ਪੋਸਟਮਾਰਟਮ ਤੋਂ ਬਾਅਦ ਵਾਰ-ਵਾਰ ਆਪਣੇ ਪਤੀ ਨੂੰ ਅੰਤਮ ਵਿਦਾਈ ਵੇਲੇ ਮਿਲਣ ਦੀ ਗੱਲ ਕਰਦੀ ਰਹੀ ਪਰ ਪੁਲਿਸ ਨੇ ਉਸ ਨੂੰ ਨੇੜੇ ਤੱਕ ਨਹੀਂ ਆਉਣ ਦਿੱਤਾ।
ਅੱਜ ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਅਰਜ਼ੀ ਦਿੰਦਿਆਂ ਅਮਨਦੀਪ ਨੇ ਮੰਗ ਕੀਤੀ ਕਿ ਉਸ ਨੂੰ ਪਤਨੀ ਹੋਣ ਦੇ ਸਾਰੇ ਹੱਕ ਦਵਾਏ ਜਾਣ ਤੇ ਨਾਲ ਹੀ ਉਸ ਨੂੰ ਆਪਣੇ ਪਤੀ ਦੀ ਮ੍ਰਿਤਕ ਦੇਹ ਨੂੰ ਆਖਰੀ ਵਾਰੀ ਵੇਖਣ ਤੋਂ ਰੋਕਣ ਵਾਲੇ ਪੁਲਿਸ ਮੁਲਾਜ਼ਮਾਂ ਤੇ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਕੀਤੀ ਜਾਵੇ।
ਅਮਨਦੀਪ ਨੇ ਮੰਗ ਕੀਤੀ ਕਿ ਉਸ ਦੇ ਪਤੀ ਦੇ ਅੰਤਿਮ ਅਰਦਾਸ ਵਿੱਚ ਉਹ 24 ਦਸੰਬਰ ਨੂੰ ਸ਼ਾਮਲ ਹੋਣਾ ਚਾਹੁੰਦੀ ਹੈ। ਇਸ ਲਈ ਪੁਲਿਸ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਏ।
ਗੈਂਗਸਟਰ ਪ੍ਰਭਦੀਪ ਦੀ ਪਤਨੀ ਨੂੰ ਪੁਲਿਸ 'ਤੇ ਸ਼ੱਕ, ਮੰਗਿਆ ਇਨਸਾਫ
ਏਬੀਪੀ ਸਾਂਝਾ
Updated at:
21 Dec 2017 06:07 PM (IST)
ਪ੍ਰਭਦੀਪ ਜੇ ਪਰਿਵਾਰ ਵਿੱਚੋਂ ਉਸ ਦੇ ਮਾਮਾ ਜਦੋਂ ਲਾਸ਼ ਲੈਣ ਲਈ ਪਹੁੰਚੇ ਤਾਂ ਅਮਨਦੀਪ ਨੇ ਆਪਣਾ ਦਾਅਵਾ ਕੀਤਾ। ਜਦਕਿ ਪਰਿਵਾਰ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ। ਅਮਨਦੀਪ ਨੇ ਦਾਅਵਾ ਕੀਤਾ ਕਿ ਉਹ ਗਿੱਦੜਬਾਹਾ ਤੋਂ ਪਿਉਰੀ ਪਿੰਡ ਦੀ ਰਹਿਣ ਵਾਲੀ ਹੈ ਤੇ ਤਕਰੀਬਨ ਤਿੰਨ ਸਾਲ ਪਹਿਲਾਂ ਨੂੰ ਉਸ ਦਾ ਵਿਆਹ ਅਬੋਹਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਪ੍ਰਭਦੀਪ ਨਾਲ ਹੋਇਆ ਸੀ ਅਤੇ ਉਹ ਚਾਰ ਮਹੀਨੇ ਆਪਣੇ ਸਹੁਰੇ ਘਰ ਵਿੱਚ ਵੀ ਰਹੀ ਸੀ। ਪਰ ਬਾਅਦ ਵਿੱਚ ਘਰ ਅਣਬਣ ਰਹਿਣ ਕਾਰਨ ਤੇ ਪਰਿਵਾਰ ਵੱਲੋਂ ਦਹੇਜ ਦੀ ਮੰਗ ਕਾਰਨ ਉਸ ਨੇ ਘਰ ਛੱਡ ਦਿੱਤਾ ਤੇ ਆਪਣੇ ਪਤੀ ਨਾਲ ਚੰਡੀਗੜ੍ਹ ਰਹਿਣ ਲੱਗ ਪਈ। ਪਰ ਪਰਿਵਾਰ ਉਸ ਨੂੰ ਮਿਲਣ ਨਹੀਂ ਦੇ ਰਿਹਾ ਸੀ ਅਤੇ ਉਸਦੇ ਵਿਆਹ ਤੋਂ ਵੀ ਇਨਕਾਰ ਕਰ ਰਿਹਾ ਸੀ।
- - - - - - - - - Advertisement - - - - - - - - -